ਪੈਰਿਸ ਓਲੰਪਿਕ 2024: ਵਿਨੇਸ਼ ਫੋਗਾਟ ਫਾਈਨਲ ਮੈਚ ਨਹੀਂ ਖੇਡ ਸਕਦੇ, ਜਾਣੋ ਇਸ ਦਾ ਕਾਰਨ
ਪੈਰਿਸ ਓਲੰਪਿਕ,7 ਔਗੁਸਤ 2024
ਭਾਰਤ ਲਈ ਬੁਰੀ ਖਬਰ ਆ ਰਹੀ ਹੈ । ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਫਾਈਨਲ ਮੈਚ ਨਹੀਂ ਖੇਡ ਸਕਦੀ। ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਕਿਉਂਕਿ ਤਗਮੇ ਦੇ ਮੈਚ ਦੀ ਸਵੇਰ ਉਸ ਦਾ ਵਜ਼ਨ ਨਿਰਧਾਰਿਤ ਮਾਪਦੰਡਾਂ ਤੋਂ ਥੋੜ੍ਹਾ ਵੱਧ ਪਾਇਆ ਗਿਆ ਸੀ। ਵਿਨੇਸ਼ ਨੇ ਮੰਗਲਵਾਰ ਨੂੰ ਤਿੰਨ ਮੈਚ ਜਿੱਤੇ। ਪਹਿਲਾਂ ਉਸ ਨੇ ਜਾਪਾਨ ਦੀ ਮੌਜੂਦਾ ਅਜੇਤੂ ਚੈਂਪੀਅਨ ਯੂਈ ਸੁਸਾਕੀ ਨੂੰ ਹਰਾ ਕੇ ਓਲੰਪਿਕ ਖੇਡਾਂ ਵਿੱਚ ਵੱਡਾ ਉਲਟਫੇਰ ਕੀਤਾ ਅਤੇ ਫਿਰ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਪੈਰਿਸ ਓਲੰਪਿਕ ਵਿੱਚ 50 ਕਿਲੋ ਵਰਗ ਦੇ ਮਹਿਲਾ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਇਸ ਨਾਲ ਉਸ ਨੇ ਫਾਈਨਲ ‘ਚ ਪਹੁੰਚ ਕੇ ਦੇਸ਼ ਲਈ 1 ਤਮਗਾ ਪੱਕਾ ਕਰ ਲਿਆ ਸੀ। ਹਾਲਾਂਕਿ ਹੁਣ ਇੱਕ ਡਰਾਉਣੀ ਖਬਰ ਸਾਹਮਣੇ ਆਈ ਹੈ। ਵਿਨੇਸ਼ ਫੋਗਾਟ ਦੇ ਮੈਡਲ ਨੂੰ ਲੈ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਵਿਨੇਸ਼ ਪਹਿਲੀ ਵਾਰ 50 ਕਿਲੋ ਵਿੱਚ ਚੁਣੌਤੀਪੂਰਨ ਸੀ।ਅੱਜ ਸਵੇਰੇ ਗੋਲਡ ਮੈਡਲ ਮੈਚ ਤੋਂ ਪਹਿਲਾਂ ਵਜ਼ਨ ਦੌਰਾਨ ਉਸ ਦਾ ਵਜ਼ਨ 50 ਗ੍ਰਾਮ ਵੱਧ ਪਾਇਆ ਗਿਆ। ਅਜਿਹੇ ‘ਚ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।