ਲੁਧਿਆਣਾ ਡਿਵੀਜ਼ਨ 5 ਦੇ ਸਾਬਕਾ SHO ਖਿਲਾਫ਼ ਹੋਟਲ ਮਾਲਕ ਤੋਂ “ਮਹੀਨਾ” ਲੈਣ ਦੇ ਮਾਮਲੇ ‘ਚ ਦਰਜ ਹੋਇਆ ਕੇਸ,ਹੋਇਆ ਫ਼ਰਾਰ

ਪੰਜਾਬ ਨਿਊਜ਼,4 ਅਗਸਤ 2024

ਵਿਜੀਲੈਂਸ ਵਲੋਂ ਲੁਧਿਆਣਾ ਡਿਵੀਜ਼ਨ ਨੰਬਰ 5 ਦੇ ਸਾਬਕਾ SHO ਜਗਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ | ਪਿਛਲੇ ਮਹੀਨੇ ਵਿਜੀਲੈਂਸ ਨੇ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਥਾਣਾ ਮੁੱਖੀ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਸੀ | ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਕਾਲ ਰਿਕਾਰਡਿੰਗਾਂ ਸਮੇਤ ਕਈ ਹੋਰ ਸਬੂਤ ਮਿਲੇ ਹਨ ਜਿਸ ਤੋਂ ਬਾਅਦ ਇੰਸਪੈਕਟਰ ਜਗਜੀਤ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਨੇ ਕਿਸੇ ਕੇਸ ਵਿੱਚ ਬੱਸ ਸਟੈਂਡ ਨੇੜੇ ਹੋਟਲ ਮਾਲਕ ਤੋਂ 2.70 ਲੱਖ ਰੁਪਏ ਰਿਸ਼ਵਤ ਲਈ ਸੀ ਅਤੇ ਬਾਅਦ ਵਿੱਚ ਹੋਟਲ ਚਲਾਉਣ ਲਈ ਮਹੀਨਾ ਮੰਗਦਾ ਸੀ | ਥਾਣੇਦਾਰ ਰਿਸ਼ਵਤ ਦੇ ਪੈਸੇ ਥਾਣਾ ਮੁੱਖੀ ਦੇ ਨਾਮ ਤੇ ਮੰਗਦਾ ਸੀ | ਵਿਜੀਲੈਂਸ ਦੀ ਜਾਂਚ ਦੌਰਾਨ ਜਗਜੀਤ ਸਿੰਘ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਪਰ ਬਾਅਦ ਵਿੱਚ ਵਾਪਸ ਲੈ ਲਈ ਸੀ | ਇੰਸਪੈਕਟਰ ਜਗਜੀਤ ਸਿੰਘ ਕਈ ਵੱਡੇ ਅਫਸਰਾਂ ਦਾ ਨਜ਼ਦੀਕੀ ਸੀ ਪਰ ਵਿਜੀਲੈਂਸ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਜਾਂਚ ਤੋਂ ਬਾਅਦ ਜਗਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਦਿੱਤਾ | ਫ਼ਿਲਹਾਲ ਜਗਜੀਤ ਸਿੰਘ ਫ਼ਰਾਰ ਦੱਸਿਆ ਜਾ ਰਿਹਾ |