ਮੱਧ ਪ੍ਰਦੇਸ਼ ਵਿੱਚ ਧਾਰਮਿਕ ਸਮਾਗਮ ਦੌਰਾਨ ਮੰਦਰ ਦੀ ਕੰਧ ਡਿੱਗਣ ਕਾਰਨ 9 ਬੱਚਿਆਂ ਦੀ ਮੌਤ, ਕਈ ਹੋਰ ਜ਼ਖਮੀ

ਮੱਧ ਪ੍ਰਦੇਸ਼,4 ਅਗਸਤ 2024

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਮੰਦਰ ਦੀ ਕੰਧ ਡਿੱਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਦਰਦਨਾਕ ਘਟਨਾ ਸ਼ਾਹਪੁਰ ਦੇ ਹਰਦੌਲ ਬਾਬਾ ਮੰਦਿਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਵਾਪਰੀ। ਜ਼ਖਮੀ ਬੱਚਿਆਂ ਨੂੰ ਬਚਾ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ। ਵਿਜ਼ੁਅਲਸ ਨੇ ਕੰਧ ਢਹਿਣ ਤੋਂ ਬਾਅਦ ਮਲਬੇ ਨੂੰ ਹਟਾਉਣ ਲਈ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ 10-15 ਸਾਲ ਦੀ ਉਮਰ ਦੇ ਹਨ।