ਚੰਡੀਗੜ੍ਹ ਕੋਰਟ ਵਿੱਚ ਸਾਬਕਾ AIG ਸੋਹਰੇ ਵੱਲੋਂ ICAS ਜਵਾਈ ਦਾ ਕਤਲ

ਚੰਡੀਗੜ੍ਹ, 3 ਅਗਸਤ 2024

ਚੰਡੀਗੜ੍ਹ ਦੇ ਸੈਕਟਰ 43 ਦੀ ਅਦਾਲਤ ਵਿੱਚ ਅੱਜ ਗੋਲੀ ਚੱਲੀ। ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਮਾਲਵਿੰਦਰ ਸਿੰਘ ਸਿੱਧੂ ਨੇ ਕਥਿਤ ਤੌਰ ‘ਤੇ ਤਲਾਕ ਦੀ ਵਿਚੋਲਗੀ ਦੌਰਾਨ ਆਪਣੇ ਜਵਾਈ ਆਈਆਰਐਸ ਅਧਿਕਾਰੀ ਹਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਮਾਲਵਿੰਦਰ ਸਿੰਘ ਸਿੱਧੂ ਨੂੰ ਪੁਲਿਸ ਨੇ ਪਿਛਲੇ ਸਾਲ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਵਿਜੀਲੈਂਸ ਪੁੱਛਗਿੱਛ ਦੌਰਾਨ ਡੀਐਸਪੀ ਵਰਿੰਦਰ ਸਿੰਘ ਨਾਲ ਹੱਥੋਪਾਈ ਕਰਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਦੋਸ਼ ਸੀ। ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪ੍ਰੀਤ ਸਿੰਘ ਅਤੇ ਡਾ: ਅਮਿਤੋਜ ਕੌਰ ਵਿਚਕਾਰ ਵਿਆਹ ਦਾ ਝਗੜਾ ਚੱਲ ਰਿਹਾ ਸੀ। ਦੋਵਾਂ ਧਿਰਾਂ ਦਰਮਿਆਨ 2023 ਤੋਂ ਤਲਾਕ ਦੀ ਕਾਰਵਾਈ ਚੱਲ ਰਹੀ ਹੈ। ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਜ਼ਿਲ੍ਹੇ ਵਿੱਚ ਇੱਕ ਦੂਜੇ ਵਿਰੁੱਧ ਮੁਕੱਦਮੇ ਚੱਲ ਰਹੇ ਹਨ। ਇਹ ਮਾਮਲਾ 3.8.24 ਨੂੰ ਵਿਚੋਲਗੀ ਕੇਂਦਰ ਨੂੰ ਭੇਜਿਆ ਗਿਆ ਸੀ।ਅੱਜ ਅਦਾਲਤ ਵਿੱਚ ਦੋਵੇਂ ਧਿਰਾ ਪਹੁੰਚੀਆ, ਵਿਚੋਲਗੀ ਦੀ ਕਾਰਵਾਈ ਵਿਚ ਲੜਕੀ ਦੇ ਪਿਤਾ ਸਾਬਕਾ AIG ਮਲਵਿੰਦਰ ਸਿੰਘ ਨੇ ਆਪਣੇ ਜਵਾਈ ਦੀ ਹੱਤਿਆ ਕਰ ਦਿੱਤੀ, ਅਦਾਲਤ ਵਿੱਚ ਪੰਜ ਗੋਲੀਆਂ ਚਲੀਆਂ ਅਤੇ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆ।ਜਿਸ ਤੋਂ ਬਾਅਦ ਪੀੜਤ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਮਾਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।