ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਕਰਜਾ,ਕਰਜ਼ੇ ’ਚ ਹੋਰ ਦੱਬਿਆ ਪੰਜਾਬ

ਪੰਜਾਬ ਨਿਊਜ਼,3 ਅਗਸਤ 2024

ਪੰਜਾਬ ਜੋ ਕਿਸੇ ਸਮੇਂ ਦੇਸ਼ ਦੇ ਖੁਸ਼ਹਾਲ ਸੂਬਿਆਂ ਵਿੱਚ ਸ਼ੁਮਾਰ ਹੁੰਦਾ ਸੀ, ਹੁਣ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਲਗਾਤਾਰ ਕਰਜ਼ੇ ਦੇ ਹੇਠ ਦੱਬ ਰਿਹਾ ਹੈ। ਪਹਿਲਾਂ ਹੀ ਪੰਜਾਬ ਕਰਜ਼ ਦੇ ਭਾਰ ਹੇਠ ਹੈ ਉੱਤੋਂ ਪੰਜਾਬ ਸਰਕਾਰ ਨੇ ਹੋਰ ਕਰੋੜਾਂ ਦਾ ਕਰਜ਼ਾ ਲੈ ਲਿਆ ਹੈ। ਜਿਸ ਨਾਲ ਪੰਜਾਬ ’ਤੇ ਹੋਰ ਕਰਜ਼ਾ ਵਧ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ 7.34 ਫੀਸਦ ਦੀ ਦਰ ਨਾਲ 2035 ਤੱਕ 700 ਕਰੋੜ ਦਾ ਕਰਜ਼ਾ ਲਿਆ ਹੈ। ਪਹਿਲਾਂ ਹੀ ਪੰਜਾਬ ’ਤੇ ਸਾਢੇ ਤਿੰਨ ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈ। ਜਿਸ ਕਾਰਨ ਪੰਜਾਬ ਦੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਹਿਸਾਬ ਮੰਗਿਆ ਸੀ। ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰਜ਼ੇ ’ਤੇ ਸਵਾਲ ਚੁੱਕਦੀ ਰਹੀ ਹੈ। ਪਰ ਹੁਣ ਉਨ੍ਹਾਂ ਦੀ ਸਰਕਾਰ ਸਮੇਂ ਪੰਜਾਬ ’ਤੇ ਕਰਜ਼ ਦਾ ਭਾਰ ਹੋਰ ਵੀ ਜਿਆਦਾ ਵਧ ਗਿਆ ਹੈ।