ਅਰਵਿੰਦ ਕੇਜਰੀਵਾਲ ,ਸਿਸੋਦੀਆ ਅਤੇ ਕਵਿਤਾ ਨੂੰ ਅਜੇ ਰਾਹਤ ਨਹੀਂ, 9 ਅਗਸਤ ਤੱਕ ਵਧਾਈ ਗਈ ਨਿਆਇਕ ਹਿਰਾਸਤ
ਦਿੱਲੀ,31 ਜੁਲਾਈ 2024
ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ , ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਬੀਆਰਐਸ ਨੇਤਾ ਕੇ ਕਵਿਤਾ ਸਮੇਤ ਹੋਰ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਅਦਾਲਤ ਨੇ ਸੀਬੀਆਈ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 9 ਅਗਸਤ ਤੱਕ ਅਤੇ ਈਡੀ ਦੀ ਜਾਂਚ ਵਿੱਚ 13 ਅਗਸਤ ਤੱਕ ਵਧਾ ਦਿੱਤੀ ਹੈ।