ਲੁਧਿਆਣਾ ਦਾ ਮਿੱਢਾ ਫਾਟਕ ਕੱਲ੍ਹ ਤੋਂ ਬੰਦ : ਰੇਲਵੇ ਲਾਈਨ ਡਬਲ ਕਰਨ ਦਾ ਕੰਮ ਸ਼ੁਰੂ, 3 ਅਗਸਤ ਨੂੰ ਖੁੱਲ੍ਹੇਗਾ ਚੌਕ।

ਪੰਜਾਬ ਨਿਊਜ਼,26 ਜੁਲਾਈ 2024

ਲੁਧਿਆਣਾ ਦਾ ਸ਼ਾਸਤਰੀ ਨਗਰ ਫਾਟਕ ਰੇਲਵੇ ਲਾਈਨ ਡਬਲ ਕਰਨ ਦੇ ਕੰਮ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਬੰਦ ਸੀ, ਜਿਸ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ। ਹੁਣ ਉੱਤਰੀ ਰੇਲਵੇ ਕੱਲ੍ਹ ਤੋਂ ਮਿੱਢਾ ਚੌਕ ਫਾਟਕ ਬੰਦ ਕਰਨ ਜਾ ਰਿਹਾ ਹੈ। ਇਹ ਗੇਟ 27 ਜੁਲਾਈ ਤੋਂ 3 ਅਗਸਤ ਤੱਕ ਬੰਦ ਰਹੇਗਾ।