ਉੱਤਰਾਖੰਡ ਦੇ ਕੇਦਾਰਨਾਥ ਤੋਂ ਵੱਡੀ ਖਬਰ ,ਚਿਦਵਾਸਾ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ 3 ਦੀ ਮੌਤ, 8 ਜ਼ਖਮੀ
21 ਜੁਲਾਈ 2024
ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਚਿਦਵਾਸਾ ਖੇਤਰ ਵਿੱਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ 11 ਸ਼ਰਧਾਲੂ ਪਹਾੜੀ ਦੇ ਮਲਬੇ ਹੇਠ ਆ ਗਏ। ਇਨ੍ਹਾਂ ਵਿਚੋਂ 3 ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ।ਇਹ ਘਟਨਾ ਕੇਦਾਰਨਾਥ ਯਾਤਰਾ ਰੂਟ ‘ਤੇ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਪੈਦਲ ਗੌਰੀਕੁੰਡ ਤੋਂ ਕੇਦਾਰਨਾਥ ਧਾਮ ਜਾ ਰਹੇ ਸਨ।
ਐਸਡੀਆਰਐਫ ਨੇ ਅੱਠ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਐਸਡੀਆਰਐਫ ਨੇ ਉਨ੍ਹਾਂ ਦੀਆਂ ਲਾਸ਼ਾਂ ਜ਼ਿਲ੍ਹਾ ਪੁਲਿਸ ਨੂੰ ਸੌਂਪ ਦਿੱਤੀਆਂ।
ਇਸ ਘਟਨਾ ‘ਤੇ ਬੋਲਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਅਤੇ ਹਮਦਰਦੀ ਵਿੱਚ ਕਿਹਾ,
“ਕੇਦਾਰਨਾਥ ਯਾਤਰਾ ਰੂਟ ਦੇ ਨੇੜੇ ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਦੇ ਡਿੱਗਣ ਕਾਰਨ ਕੁਝ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਬਹੁਤ ਦੁਖਦਾਈ ਹੈ। ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ, ਮੈਂ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਇਸ ਸਬੰਧ ਵਿੱਚ ਮੈਂ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ ਹੈ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਹ ਅਥਾਹ ਦੁੱਖ ਸਹਿਣ ਦਾ ਬਲ ਬਖਸ਼ੇ।