ਅੰਮ੍ਰਿਤਸਰ ਹਵਾਈ ਅੱਡੇ ‘ਤੇ ਮਾਇਕਰੋਸੋਫਟ ਦੇ ਸਰਵਰ ਚ ਦਿੱਕਤ ਕਰਕੇ ਉਡਾਣਾਂ ਵਿਚ ਹੋ ਰਹੀ ਹੈ ਦੇਰੀ,ਯਾਤਰੀਆਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ

19 ਜੁਲਾਈ 2024

ਅਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇੱਥੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਰਵਾਨਾ ਹੋਣ ਸਮੇਂ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਮਾਇਕਰੋਸੋਫਟ ਦੇ ਸਰਵਰ ‘ਚ ਦਿੱਕਤ ਕਰਕੇ ਅੰਮ੍ਰਿਤਸਰ ਤੋਂ ਉਡਣ ਵਾਲੀਆਂ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਮਾਈਕਰੋਸੋਫਟ ਸਰਵਰ ‘ਚ ਦਿੱਕਤ ਕਰਕੇ ਬੋਰਡਿੰਗ ਪਾਸ ਲਿਖਤੀ ਤੌਰ ‘ਤੇ ਬਣਾਏ ਜਾ ਰਹੇ ਹਨ, ਜਿਸ ਕਾਰਨ ਯਾਤਰੀਆਂ ਨੂੰ ਏਅਰਪੋਰਟ ਅੰਦਰ ਦੇਰੀ ਹੋਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।