ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਕਰ ਰਹੇ ਰਿਪਬਲਿਕਨ ਪਾਰਟੀ ਡੋਨਾਲਡ ਟਰੰਪ ਦੀ ਰੈਲੀ ‘ਚ ਹੋਈ ਗੋਲੀਬਾਰੀ
14 ਜੁਲਾਈ 2024
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰੈਲੀ ‘ਚ ਗੋਲੀਬਾਰੀ ਹੋਈ ,ਜਿਸ ‘ਚ ਉਹ ਜ਼ਖਮੀ ਹੋ ਗਏ ਹਨ। ਸਥਾਨਕ ਸਮੇਂ ਮੁਤਾਬਕ ਉਹ ਸ਼ਨੀਵਾਰ (13 ਜੁਲਾਈ) ਨੂੰ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿਸ ਵੇਲੇ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਸਾਬਕਾ ਰਾਸ਼ਟਰਪਤੀ ਜ਼ਖਮੀ ਹੋ ਗਏ। ਸਿਕਿਊਰਿਟੀ ਨੇ ਉਨ੍ਹਾਂ ਨੂੰ ਤੁਰੰਤ ਸਟੇਜ ਤੋਂ ਉਤਾਰਿਆ ਗਿਆ।
ਡੋਨਾਲਡ ਟਰੰਪ ਦੀ ਚੋਣ ਰੈਲੀ ‘ਚ ਗੋਲੀਬਾਰੀ ਤੋਂ ਬਾਅਦ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਟਰੰਪ ਦੇ ਕੰਨ ਦੇ ਨੇੜੇ ਤੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸੀਕਰੇਟ ਸਰਵਿਸ ਦੇ ਕਰਮਚਾਰੀ ਉਨ੍ਹਾਂ ਨੂੰ ਸਟੇਜ ਤੋਂ ਸੁਰੱਖਿਅਤ ਹੇਠਾਂ ਉਤਾਰਿਆ। ਟਰੰਪ ਦੇ ਬੁਲਾਰੇ ਨੇ ਕਿਹਾ, “ਡੋਨਾਲਡ ਟਰੰਪ ਨੇ ਇਸ ਘਿਨਾਉਣੇ ਹਮਲੇ ਦੌਰਾਨ ਤੁਰੰਤ ਕਾਰਵਾਈ ਕਰਨ ਲਈ ਕਿਹਾ ਅਤੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹ ਠੀਕ ਹਨ ਅਤੇ ਸਥਾਨਕ ਮੈਡੀਕਲ ਫੈਸੀਲਿਟੀ ਵਿੱਚ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।”