ਦੁਨੀਆ ਵਿੱਚ ਕੱਚਾ ਤੇਲ ਪਾਣੀ ਤੋਂ ਸਸਤਾ ਹੋਇਆ – ਭਾਰਤ ਵਿੱਚ ਨਹੀਂ ਪਵੇਗਾ ਫਰਕ

ਨਿਊਜ਼ ਪੰਜਾਬ

ਨਿਊਯਾਰਕ , 21 ਅਪ੍ਰੈਲ – ਕੋਰੋਨਾ ਮਹਾਂਮਾਰੀ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰਵੀ ਚਮੜਨਾ ਸ਼ੁਰੂ ਕਰ ਦਿੱਤਾ ਹੈ | ਕੱਚੇ ਤੇਲ ਦੀਆਂ ਕੀਮਤਾਂ ਭਾਵੇ ਪਿਛਲੇ ਕਈ ਮਹੀਨਿਆਂ ਤੋਂ ਥੱਲੇ ਜਾ ਰਹੀਆਂ ਹਨ ਪਰ ਮਾਰਚ ਦੇ ਅੰਤ ਤੱਕ 20 ਪ੍ਰਤੀ ਬੈਰਲ ਤੇ ਪੁੱਜਣ ਤੋਂ ਬਾਅਦ ਕਲ ਸੋਮਵਾਰ ਨੂੰ ਆਪਣੇ ਆਪ ਨੂੰ ਸੰਭਾਲ ਨਹੀਂ ਸਕੀਆਂ ਅਤੇ ਜ਼ੀਰੋ ਡਾਲਰ ਤੋਂ ਵੀ ਥੱਲੇ ਜਾਂਦੇ ਹੋਏ ਕੱਚੇ ਤੇਲ ਦੀ ਕੀਮਤ ਮਨਫ਼ੀ 37 . 63 ਡਾਲਰ ਪ੍ਰਤੀ ਬੈਰਲ ਤੇ ਪੁੱਜ ਗਈ | ਦੁਨੀਆ ਭਰ ਵਿੱਚ ਕੱਚੇ ਤੇਲ ਤੋਂ ਪਟਰੋਲ , ਡੀਜ਼ਲ ਅਤੇ ਗੈਸ ਤਿਆਰ ਕਰਨ ਵਾਲਿਆਂ ਰਿਫੈਂਡਰੀਆਂ ਬੰਦ ਹਨ ਅਤੇ ਤੇਲ ਦੀ ਮੰਗ ਨਾ ਹੋਣ ਕਾਰਨ ਕੱਚੇ ਤੇਲ ਦਾ ਸਟਾਕ ਰੱਖਣਾ ਮੁਸ਼ਕਲ ਹੋ ਗਿਆ ਹੈ |ਅਮਰੀਕਾ ਵਿੱਚ ਕੱਚੇ ਤੇਲ ਦਾ ਵੱਡੇ ਪੱਧਰ ਤੇ ਕਾਰੋਬਾਰ ਕਰਨ ਵਾਲੀ ਡਬਲਯੂ .ਟੀ ਆਈ ਨੇ ਉਕਤ ਭਾਅ ਮਈ ਮਹੀਨੇ ਬੁਕਿੰਗ ਲਈ ਕੀਤੇ ਹਨ ਪਰ ਇਹ ਪੱਕੇ ਨਹੀਂ ਕਹੇ ਜਾ ਸਕਦੇ | ਭਾਰਤ ਵਲੋਂ ਕਚਾ ਤੇਲ ਬਰੈਂਟ  ਤੋਂ ਖਰੀਦਿਆ ਜਾਂਦਾ ਜਿਸ ਦਾ ਭਾਅ ਅੱਜ ਵੀ 20 ਡਾਲਰ ਪ੍ਰਤੀ ਬੈਰਲ ਹੈ | ਭਾਰਤ ਵਿੱਚ ਇਸ ਤਬਦੀਲੀ ਨਾਲ ਕੋਈ ਫਰਕ ਨਹੀਂ ਪਵੇਗਾ |