ਕੋਰੋਨਾ ਬੰਦਸ਼ਾਂ —- ਕੇਂਦਰੀ ਨਿਯਮ ਹੀ ਲਾਗੂ ਹੋਣਗੇ ਸਾਰੇ ਸੂਬਿਆਂ ਵਿੱਚ – ਭਾਰਤ ਸਰਕਾਰ ਨੇ ਸਪਸ਼ਟ ਕੀਤਾ
ਨਿਊਜ਼ ਪੰਜਾਬ
ਨਵੀ ਦਿੱਲ੍ਹੀ ,21 ਅਪ੍ਰੈਲ – ਕੇਂਦਰ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ (COVID – 19 ) ਨੂੰ ਕਾਬੂ ਕਰਨ ਲਈ ਲਾਈਆਂ ਪਾਬੰਦੀਆਂ ਵਿਚ ਰਿਆਇਤਾਂ ਅਤੇ ਰਾਹਤ ਦੇਣ ਦਾ ਕੰਮ ਰਾਜ ਸਰਕਾਰਾਂ ਦੇ ਹੱਥੋਂ ਆਪਣੇ ਕੋਲ ਲੈ ਲਿਆ ਹੈ | ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰ ਦਿੱਤੋ ਕਿ ਕੇਂਦਰ ਸਰਕਾਰ ਵਲੋਂ ਐਲਾਨੀ ਛੋਟ ਵਾਲੀ ਲਿਸਟ ਵਿਚ ਕੋਈ ਵੀ ਰਾਜ ਸਰਕਾਰ ਢਿਲ ਨਹੀਂ ਦੇ ਸਕਦੀ ,20 ਅਪ੍ਰੈਲ ਤੋਂ ਬਾਅਦ ਸ਼ੁਰੂ ਕੀਤੇ ਜਾਣ ਵਾਲੇ ਕੰਮ ਗ੍ਰਹਿ ਵਿਭਾਗ ਵਲੋਂ ਜਾਰੀ ਲਿਸਟ ਅਨੁਸਾਰ ਦਿਤੀਆਂ ਹਦਾਇਤਾ ਨੂੰ ਲਾਗੂ ਕਰਕੇ ਹੀ ਸ਼ੁਰੂ ਕਰਵਾਏ ਜਾ ਸਕਦੇ ਹਨ | ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਨਿਯਮਾਂ ਨੂੰ ਹੋਰ ਸਖਤ ਤਾ ਰਾਜ ਸਰਕਾਰਾਂ ਕਰ ਸਕਦੀਆਂ ਹਨ ਪਰ ਨਰਮ ਨਹੀਂ ਕਰ ਸਕਦੀਆਂ | ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਹੈ | ਨਿਯਮ ਤੋੜਣ ਦੀ ਸੂਚਨਾ ਮਿਲਦਿਆਂ ਹੀ ਕੇਂਦਰੀ ਸਰਕਾਰ ਦੇ ਐਡੀਸ਼ਨਲ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਮੌਕੇ ਤੇ ਭੇਜੀ ਜਾਵੇਗੀ |