ਤੇਲ ਨਾਲ ਭਰੇ ਭਾਰਤੀ ਸਮੁੰਦਰੀ ਜਹਾਜ਼ ‘ਤੇ ਮਿਜ਼ਾਈਲ ਨਾਲ ਖਤਰਨਾਕ ਹਮਲਾ – IMO ਚਾਲਕ ਦਲ ਨੂੰ ਦੇਵੇਗਾ ਬਹਾਦਰੀ ਐਵਾਰਡ
ਨਿਊਜ਼ ਪੰਜਾਬ
ਤੇਲ ਟੈਂਕਰ ਮਾਰਲਿਨ ਲੁਆਂਡਾ ਦੇ ਭਾਰਤੀ ਚਾਲਕ ਦਲ ਨੂੰ ਬੇਮਿਸਾਲ ਬਹਾਦਰੀ ਲਈ ਮਾਨਤਾ ਦਿੱਤੀ ਗਈ IMO ਕੌਂਸਲ ਨੇ 10 ਜੁਲਾਈ, 2024 ਨੂੰ ਆਪਣੀ ਲੰਡਨ ਵਿੱਚ ਕੀਤੀ ਮਿਟਿੰਗ ਵਿੱਚ ਲਿਆ ਫੈਂਸਲਾ
84,147 ਟਨ ਨੈਫਥਾ ਲੈ ਕੇ ਜਾ ਰਹੇ ਸਮੁੰਦਰੀ ਜਹਾਜ਼ ਮਾਰਲਿਨ ਲੁਆਂਡਾ ਨੂੰ ਸੁਏਜ਼ ਤੋਂ ਇੰਚੀਓਨ ਦੇ ਸਮੁੰਦਰੀ ਰਸਤੇ ਵਿੱਚ ਇੱਕ ਜਹਾਜ਼ ਵਿਰੋਧੀ ਮਿਜ਼ਾਈਲ ਸੁੱਟ ਕੇ ਤਬਾਹ ਕਰਨ ਦਾ ਯਤਨ ਕੀਤਾ ਗਿਆ,ਜਬਰਦਸਤ ਧਮਾਕੇ ਨਾਲ ਕਾਰਗੋ ਟੈਂਕ ਨੂੰ ਅੱਗ ਲਗ ਗਈ। ਘਟਨਾ 26 ਜਨਵਰੀ, 2024 ਦੀ ਹੈ, ਚਾਲਕ ਦਲ ਨੇ ਬਾਹਰੀ ਮੱਦਦ ਮਿਲਣ ਤੋਂ ਪਹਿਲਾਂ ਪ੍ਰਭਾਵਸ਼ਾਲੀ ਢੰਗ ਨਾਲ ਰਸਾਇਨਕ ਤਰਲ ਪਦਾਰਥ ਸਮੁੰਦਰ ਵਿੱਚ ਜਾਣ ਤੋਂ ਰੋਕਿਆ ਅਤੇ ਕੈਪਟਨ ਅਵਿਲਾਸ਼ ਰਾਵਤ ਨੇ ਅੱਗ ਬੁਝਾਉਣ ਦੇ ਯਤਨਾਂ ਦਾ ਆਯੋਜਨ ਕੀਤਾ, ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਜਹਾਜ਼ ਦੀ ਨੇਵੀਗੇਬਿਲਟੀ ਬਣਾਈ ਰੱਖੀ। ਮਹੱਤਵਪੂਰਨ ਨੁਕਸਾਨ ਦੇ ਬਾਵਜੂਦ, ਚਾਲਕ ਦਲ ਨੇ ਫੋਮ ਮਾਨੀਟਰਾਂ ਅਤੇ ਸਮੁੰਦਰੀ ਪਾਣੀ ਨਾਲ ਅੱਗ ਨੂੰ ਵਧਣ ਤੋਂ ਰੋਕਿਆ
IMO ਕੌਂਸਲ ਨੇ 10 ਜੁਲਾਈ, 2024 ਨੂੰ ਆਪਣੀ ਮਿਟਿੰਗ ਵਿੱਚ, ਕੈਪਟਨ ਅਵਿਲਾਸ਼ ਰਾਵਤ ਅਤੇ ਤੇਲ ਟੈਂਕਰ ਮਾਰਲਿਨ ਲੁਆਂਡਾ ਦੇ ਚਾਲਕ ਦਲ ਨੂੰ ਉਨ੍ਹਾਂ ਦੀ ਬਹਾਦਰੀ, ਅਗਵਾਈ ਅਤੇ ਦ੍ਰਿੜਤਾ ਲਈ ਸਨਮਾਨਿਤ ਕਰਨ ਦਾ ਫੈਂਸਲਾ ਕੀਤਾ ਹੈ।ਸਮੁੰਦਰੀ ਸੁਰੱਖਿਆ ਕਮੇਟੀ ਦੇ 109ਵੇਂ ਸੈਸ਼ਨ ਦੌਰਾਨ 2 ਦਸੰਬਰ 2024 ਨੂੰ ਲੰਡਨ ਵਿੱਚ IMO ਹੈੱਡਕੁਆਰਟਰ ਵਿੱਚ ਸਾਲਾਨਾ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਸਾਢੇ ਚਾਰ ਘੰਟਿਆਂ ਬਾਅਦ, ਵਪਾਰੀ ਟੈਂਕਰ ਅਚਿਲਸ, ਫਰਾਂਸੀਸੀ ਫਰੀਗੇਟ ਐਫਐਸ ਅਲਸੇਸ, ਯੂਐਸ ਫ੍ਰੀਗੇਟ ਯੂਐਸਐਸ ਕਾਰਨੇ ਅਤੇ ਭਾਰਤੀ ਜੰਗੀ ਬੇੜੇ ਆਈਐਨਐਸ ਵਿਸ਼ਾਖਾਪਟਨਮ ਤੋਂ ਸਹਾਇਤਾ ਲਈ ਪੁੱਜੇ ।