ਯੋਗਾ ਗਰਲ ਅਰਚਨਾ ਮਕਵਾਨਾ ਪੁਲਿਸ ਜਾਂਚ ‘ਚ ਸ਼ਾਮਲ,15 ਮਿੰਟ ਤੱਕ ਕੀਤੀ ਪੁੱਛਗਿੱਛ

 ਨਿਊਜ਼ ਪੰਜਾਬ

ਅੰਮ੍ਰਿਤਸਰ,10 ਜੁਲਾਈ 2024 – ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਬੁੱਧਵਾਰ ਨੂੰ ਆਨਲਾਈਨ ਪੁਲਿਸ ਸਾਹਮਣੇ ਪੇਸ਼ ਹੋਈ। ਕਰੀਬ 15 ਮਿੰਟ ਤੱਕ ਚੱਲੀ ਇਸ ਕਾਰਵਾਈ ਵਿੱਚ ਅਰਚਨਾ ਮਕਵਾਨਾ ਤੋਂ ਕਈ ਸਵਾਲ ਪੁੱਛੇ ਗਏ। ਅਰਚਨਾ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਅਤੇ ਜਿੱਥੇ ਗਲਤੀ ਹੋਈ ਉਸ ਲਈ ਮੁਆਫੀ ਵੀ ਮੰਗੀ।

ਅਰਚਨਾ ਮਕਵਾਨਾ 15 ਮਿੰਟ ਲਈ ਆਨਲਾਈਨ ਪੇਸ਼ ਹੋਈ,ਇਹ ਕਾਰਵਾਈ ਏਡੀਸੀਪੀ ਦਰਪਨ ਆਹਲੂਵਾਲੀਆ, ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਹਰਸੰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਮਾਮਲੇ ‘ਚ ਕੋਤਵਾਲੀ ਥਾਣੇ ਦੀ ਪੁਲਸ ਨੇ ਹੁਣ ਗੁਜਰਾਤ ਦੇ ਵਡੋਦਰਾ ਜ਼ਿਲੇ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਦੂਜਾ ਨੋਟਿਸ ਭੇਜਿਆ ਸੀ। ਪੁਲਿਸ ਨੇ ਅਰਚਨਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਸੀ।