ਕੀ ਕਨੇਡਾ’ਚ ਚੋਰੀ ਹੋਇਆ 400 ਕਿਲੋ ਸੋਨਾ ਭਾਰਤ ਪਹੁੰਚਿਆ, ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋਣ ਦਾ ਦਾਅਵਾ?
10 ਜੁਲਾਈ 2024
ਕਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਚੋਰੀ ਦਾ ਖੁਲਾਸਾ ਹੋਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 400 ਕਿਲੋ ਸੋਨਾ ਭਾਰਤ ਪਹੁੰਚ ਗਿਆ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਕ੍ਰਾਈਮ ਸਟਾਈਲ’ਚ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ।
ਇਹ ਚੋਰੀ 17 ਅਪ੍ਰੈਲ 2023 ਨੂੰ ਹੋਈ ਸੀ। ਇਸ ਵਿੱਚ 14.8 ਮਿਲੀਅਨ ਡਾਲਰ ਯਾਨੀ 121 ਕਰੋੜ ਰੁਪਏ ਦਾ ਸੋਨਾ ਅਤੇ ਹੋਰ ਕੀਮਤੀ ਸਮਾਨ ਸੀ।ਕੈਨੇਡੀਅਨ ਪੁਲਿਸ ਨੇ ਮੰਨਿਆ ਹੈ ਕਿ ਪੀਅਰਸਨ ਏਅਰਪੋਰਟ ਤੋਂ ਗਾਇਬ ਅਰਬਾਂ ਰੁਪਏ ਦੀਆਂ ਸੋਨੇ ਦੀਆਂ ਇੱਟਾਂ ਹੁਣ ਨਹੀਂ ਮਿਲਣਗੀਆਂ। ਪਿਛਲੇ ਸਾਲ 17 ਅਪ੍ਰੈਲ ਨੂੰ ਟੋਰਾਂਟੋ ਦੇ ਪਿਰਸਨ ਏਅਰਪੋਰਟ ‘ਤੇ ਕੈਨੇਡਾ ਕਾਰਗੋ ਟਰਮੀਨਲ ਤੋਂ 6,600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ ਸਨ। ਪੁਲਿਸ ਨੂੰ 3 ਦਿਨ ਬਾਅਦ ਸੋਨਾ ਚੋਰੀ ਹੋਣ ਦਾ ਪਤਾ ਲੱਗਾ।
ਇਨ੍ਹਾਂ ਸੋਨੇ ਦੀਆਂ ਇੱਟਾਂ ਦਾ ਭਾਰ 400 ਕਿਲੋ ਸੀ। ਉਸ ਸਮੇਂ ਇਨ੍ਹਾਂ ਇੱਟਾਂ ਦੀ ਕੀਮਤ ਭਾਰਤੀ ਰੁਪਏ ‘ਚ ਕਰੀਬ 121 ਕਰੋੜ ਰੁਪਏ ਸੀ। ਇਹ ਚੋਰੀ ਹੋਈਆਂ ਸੋਨੇ ਦੀਆਂ ਇੱਟਾਂ ਅੱਜ ਤੱਕ ਬਰਾਮਦ ਨਹੀਂ ਹੋਈਆਂ। ਕੈਨੇਡੀਅਨ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਸੋਨਾ ਭਾਰਤ ਅਤੇ ਦੁਬਈ ਪਹੁੰਚਿਆ ਹੋ ਸਕਦਾ ਹੈ।
ਕ੍ਰਾਈਮ ਸੀਰੀਜ਼ ਸਟਾਈਲ ‘ਚ ਹੋਈ ਚੋਰੀ, 42 ਮਿੰਟਾਂ ‘ਚ ਸੋਨਾ ਸਾਫ ਹੋ ਗਿਆ ਹੈ। ਇਸ ਵਿੱਚ ਏਅਰਪੋਰਟ ਦੇ ਇੱਕ ਕਾਰਗੋ ਸੈਂਟਰ ਵਿੱਚੋਂ ਸੋਨਾ ਅਤੇ ਨਕਦੀ ਚੋਰੀ ਹੋ ਗਈ। ਇਹ ਸੋਨਾ ਸਵਿਟਜ਼ਰਲੈਂਡ ਦੇ ਏਅਰਪੋਰਟ ‘ਤੇ ਪਹੁੰਚਣ ਦੇ 42 ਮਿੰਟਾਂ ਦੇ ਅੰਦਰ ਹੀ ਚੋਰੀ ਹੋ ਗਿਆ ਸੀ।
ਪੁਲਿਸ ਨੇ ਕਿਹਾ ਕਿ ਇਸ ਨੂੰ ਬੜੀ ਹੁਸ਼ਿਆਰੀ ਨਾਲ ਕੰਟੇਨਰ ਦੀ ਸਹੂਲਤ ਵਿੱਚ ਤਬਦੀਲ ਕੀਤਾ ਗਿਆ ਸੀ। ਘਟਨਾ ਦੇ ਤਿੰਨ ਦਿਨ ਬਾਅਦ 20 ਅਪ੍ਰੈਲ ਨੂੰ ਪਤਾ ਲੱਗਾ ਕਿ ਸਾਰਾ ਮਾਲ ਚੋਰੀ ਹੋ ਗਿਆ ਸੀ। ਇਸ ਚੋਰੀ ਲਈ ਜਾਅਲੀ ਰਸੀਦ ਦੀ ਵਰਤੋਂ ਕੀਤੀ ਗਈ। ਪੁਲਸ ਨੇ ਦੱਸਿਆ ਕਿ ਇਸ ਚੋਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ‘ਚ ਭਾਰਤੀ ਮੂਲ ਦੇ ਤਿੰਨ ਲੋਕ ਵੀ ਸ਼ਾਮਲ ਹਨ।ਜਿਨ੍ਹਾਂ ਦੇ ਨਾਮ ਪਰਮਪਾਲ ਸਿੱਧੂ (54 ਸਾਲ) ਅਤੇ ਸਿਮਰਨ ਪ੍ਰੀਤ ਪਨੇਸਰ (31 ਸਾਲ) ਹਨ। ਸਿਮਰਨ ਪ੍ਰੀਤ ਗੋਦਾਮ ਦੀ ਮੈਨੇਜਰ ਸੀ। ਇਸ ਤੋਂ ਇਲਾਵਾ 19 ਹੋਰ ਵਿਅਕਤੀ ਹੈ ਖਿਲਾਫ ਵਰੰਟ ਜਾਰੀ ਕੀਤੇ ਗਏ ਹਨ।