ਪੱਛਮੀ ਬੰਗਾਲ’ਚ ਇੱਕ ਕੁੜੀ ਨੂੰ ਦੋ ਲੋਕ ਡੰਡਿਆਂ ਨਾਲ ਕੁੱਟਿਆ ਗਿਆ,ਕੁੜੀ ਚੀਕਦੀ ਰਹੀ, ਵੀਡੀਓ ਵਾਇਰਲ
9 ਜੁਲਾਈ 2024
ਪੱਛਮੀ ਬੰਗਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁਝ ਲੋਕਾਂ ਵੱਲੋਂ ਇੱਕ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕੁਝ ਲੋਕਾਂ ਦਾ ਗੈਂਗ ਇਕ ਕਮਰੇ ਵਿਚ ਇਕ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ ,ਦੋ ਵਿਅਕਤੀ ਲੜਕੀ ਦੀ ਜ਼ੋਰਦਾਰ ਕੁੱਟਮਾਰ ਕਰ ਰਹੇ ਹਨ ਅਤੇ ਚਾਰ ਲੋਕ ਮਿਲ ਕੇ ਲੜਕੀ ਨੂੰ ਫੜ ਰਹੇ ਹਨ।
ਇਹ ਘਟਨਾ ਕਮਰਹਾਟੀ ਨਗਰਪਾਲਿਕਾ ਦੇ ਅਰਿਆਦਾਹਾ ਸਥਿਤ ਤਲਤਲਾ ਕਲੱਬ ਵਿੱਚ ਵਾਪਰੀ ਹੈ। ਔਰਤ ਨੂੰ ਡੰਡਿਆਂ ਨਾਲ ਕੁੱਟਣ ਵਾਲੇ ਵਿਅਕਤੀ ਦਾ ਨਾਮ ਜਯੰਤ ਸਿੰਘ ਹੈ, ਜੋ ਕਥਿਤ ਤੌਰ ‘ਤੇ ਟੀਐਮਸੀ ਵਿਧਾਇਕ ਮਦਨ ਮਿੱਤਰਾ ਦਾ ਕਰੀਬੀ ਹੈ। ਉਹ ਇਲਾਕੇ ਵਿੱਚ ‘ਸੁਪਾਰੀ’ ਲੈਣ ਵਾਲਾ ਇੱਕ ਬਦਨਾਮ ਅਪਰਾਧੀ ਹੈ।
ਭਾਜਪਾ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ ਹੈ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦਾ ਇਹ ਵਹਿਸ਼ੀ ਕਾਰਾ ਮਨੁੱਖਤਾ ‘ਤੇ ਸ਼ਰਮਨਾਕ ਕਲੰਕ ਹੈ। ਇਸ ਮਾਮਲੇ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।