ਕੰਗਨਾ ਦੇ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਅਜੇ ਵੀ ਸਸਪੈਂਡ ਹੈ,ਮਹਿਲਾ ਸਿਪਾਹੀ ਨੂੰ ਬੈਂਗਲੁਰੂ ਤਬਦੀਲ ਕਰ ਦੇਣ ਖ਼ਬਰ ਗਲਤ,CISF ਨੇ ਬਿਆਨ ਕੀਤਾ ਜਾਰੀ….

3 ਜੁਲਾਈ 2024

ਚੰਡੀਗੜ੍ਹ ਹਵਾਈ ਅੱਡੇ ‘ਤੇ ਹਿਮਾਚਲ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੂੰ ਅਜੇ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਮਹਿਲਾ ਸਿਪਾਹੀ ਨੂੰ ਬਹਾਲ ਕਰਕੇ ਬੈਂਗਲੁਰੂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਖਬਰ ਤੋਂ ਬਾਅਦ CISF ਦਾ ਬਿਆਨ ਸਾਹਮਣੇ ਆਇਆ ਹੈ।

ਸੀਆਈਐਸਐਫ ਮੁਤਾਬਕ ਕਾਂਸਟੇਬਲ ਕੁਲਵਿੰਦਰ ਕੌਰ ਹਾਲੇ ਵੀ ਮੁਅੱਤਲ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ। ਸੰਸਦ ਮੈਂਬਰ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ।