ਭੋਲੇ ਬਾਬਾ ਦਾ ਸਤਿਸੰਗ – ਮ੍ਰਿਤਕਾਂ ਦੀ ਗਿਣਤੀ 122 ਤੇ ਪੁੱਜੀ, ਪੜ੍ਹੋ ਤਾਜ਼ਾ ਹਲਾਤ 

ਨਿਊਜ਼ ਪੰਜਾਬ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਕਸਬੇ ਦੇ ਫੁੱਲਰਾਈ ਪਿੰਡ ਵਿੱਚ ਭੋਲੇ ਬਾਬਾ ਦਾ ਸਤਿਸੰਗ ਵਿੱਚ ਮੰਗਲਵਾਰ ਨੂੰ ਵਾਪਰੇ ਇੱਕ ਵੱਡੇ ਹਾਦਸੇ ਮਰਨ ਵਾਲਿਆਂ ਦੀ ਗਿਣਤੀ 122 ਤੇ ਜਾ ਪੁੱਜੀ ਹੈ l

ਦੱਸਿਆ ਗਿਆ ਹੈ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਭੀੜ ਇੱਥੋਂ ਨਿਕਲਣ ਲੱਗੀ ਤਾਂ ਭਗਦੜ ਮੱਚ ਗਈ। ਇਸ ਭਗਦੜ ਵਿੱਚ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਕੁਚਲੇ ਗਏ। ਮੌਕੇ ‘ਤੇ ਰੌਲਾ ਪੈ ਗਿਆ। ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਮੈਡੀਕਲ ਕਾਲਜ ਏਟਾ ਭੇਜਿਆ ਗਿਆ ਹੈ, ਮੀਡੀਆ ਰਿਪੋਰਟਾਂ ਅਨੁਸਾਰ ਜਦਕਿ ਮ੍ਰਿਤਕਾਂ ਦੀ ਕੁੱਲ ਗਿਣਤੀ 122 ਦੱਸੀ ਜਾ ਰਹੀ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਅਲੀਗੜ੍ਹ ਭੇਜ ਦਿੱਤਾ ਗਿਆ ਹੈ।  ਸੀਐਮ ਯੋਗੀ ਨੇ ਵੀ ਹਾਦਸੇ ਦਾ ਨੋਟਿਸ ਲਿਆ ਹੈ।