ਜੂਨ 2024 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ ਹੋਇਆ 1.74 ਲੱਖ ਕਰੋੜ ਰੁਪਏ 

ਨਿਊਜ਼ ਪੰਜਾਬ

ਜੂਨ 2024 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੀ ਸੰਗ੍ਰਹਿ ਸਾਲਾਨਾ ਆਧਾਰ ‘ਤੇ 7.7 ਪ੍ਰਤੀਸ਼ਤ ਵਧ ਕੇ ਲਗਭਗ 1.74 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ।  ਜੀਐਸਟੀ ਕੁਲੈਕਸ਼ਨ ਵਿੱਚ ਵਾਧੇ ਦੀ ਇਹ ਰਫ਼ਤਾਰ ਜੁਲਾਈ, 2021 ਤੋਂ ਬਾਅਦ ਲਗਭਗ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਹੈ।  ਅਪ੍ਰੈਲ, 2024 ਅਤੇ ਮਈ ਵਿੱਚ ਟੈਕਸ ਸੰਗ੍ਰਹਿ ਦੇ ਰੂਪ ਵਿੱਚ ਕੇਂਦਰ ਸਰਕਾਰ ਦੀ ਕਮਾਈ ਵਿੱਚ ਕ੍ਰਮਵਾਰ 12.4 ਫੀਸਦੀ ਅਤੇ 10 ਫੀਸਦੀ ਦਾ ਵਾਧਾ ਹੋਇਆ ਹੈ।

ਸੂਤਰਾਂ ਮੁਤਾਬਕ ਚਾਲੂ ਵਿੱਤੀ ਸਾਲ (ਅਪ੍ਰੈਲ-ਜੂਨ) ਵਿੱਚ ਹੁਣ ਤੱਕ ਕੁੱਲ 5.57 ਲੱਖ ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਹੋਇਆ ਹੈ।  ਇਸ ਤਰ੍ਹਾਂ ਪਿਛਲੇ ਤਿੰਨ ਮਹੀਨਿਆਂ ‘ਚ ਔਸਤ ਟੈਕਸ ਕੁਲੈਕਸ਼ਨ 1.86 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਵਿੱਤੀ ਸਾਲ 2023-24 ‘ਚ ਇਹ ਔਸਤ 1.68 ਲੱਖ ਕਰੋੜ ਰੁਪਏ ਸੀ।