ਨੋਇਡਾ ਵਿੱਚ ਪਰਥਲਾ ਪੁਲ ਨੇੜੇ ਕਾਰ ਨੂੰ ਲੱਗੀ ਅੱਗ, ਮੋਕੇ’ ਤੇ ਫਾਇਰ ਬ੍ਰਿਗੇਡ ਨੇ ਕੀਤਾ ਕਾਬੂ

26 ਜੂਨ 2024

ਬੁੱਧਵਾਰ ਨੂੰ ਨੋਇਡਾ ਦੇ ਪਾਰਥਲਾ ਪੁਲ ਦੇ ਕੋਲ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਫਾਇਰ ਬ੍ਰਿਗੇਡ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ।

ਜਾਣਕਾਰੀ ਅਨੁਸਾਰ ਇਹ ਅੱਗ ਇੱਕ ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ (ਸੀਐਨਜੀ) ਕਾਰ ਵਿੱਚ ਲੱਗੀ। ਜਿਸ ਨੂੰ ਫਾਇਰ ਟੈਂਡਰ ਦੀ ਮਦਦ ਨਾਲ ਪੂਰੀ ਤਰ੍ਹਾਂ ਨਾਲ ਬੁਝਾਇਆ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।