ਪੁਣੇ ਪੋਰਸ਼ ਕਰੈਸ਼ ਮਾਮਲਾ: ਬੰਬਈ ਹਾਈ ਕੋਰਟ ਨੇ ਕਿਸ਼ੋਰ ਦੋਸ਼ੀ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ
25 ਜੂਨ 2024
ਪੁਣੇ ਦੇ ਪੋਰਸ਼ ਕਾਰ ਦੁਰਘਟਨਾ ਮਾਮਲੇ ‘ਚ ਬੰਬੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਹਾਦਸੇ ਦੇ ਨਾਬਾਲਗ ਦੋਸ਼ੀ ਨੂੰ ਆਬਜ਼ਰਵੇਸ਼ਨ ਹੋਮ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ 19 ਮਈ ਨੂੰ ਪੁਣੇ ਦੇ ਕਲਿਆਣੀ ਨਗਰ ਵਿੱਚ ਇੱਕ ਪੋਰਸ਼ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਬਾਈਕ ਸਵਾਰ ਦੋ ਆਈਟੀ ਇੰਜਨੀਅਰਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕਾਂ ਦੀ ਪਛਾਣ ਅਨੀਸ਼ ਅਵਧੀਆ ਅਤੇ ਅਸ਼ਵਨੀ ਕੋਸ਼ਟਾ ਵਜੋਂ ਹੋਈ ਹੈ। ਦੋਸ਼ ਹੈ ਕਿ ਪੋਰਸ਼ ਕਾਰ ਨੂੰ 17 ਸਾਲਾ ਨੌਜਵਾਨ ਚਲਾ ਰਿਹਾ ਸੀ, ਜਿਸ ਨੇ ਘਟਨਾ ਦੇ ਸਮੇਂ ਸ਼ਰਾਬ ਪੀਤੀ ਹੋਈ ਸੀ।
ਸੈਸ਼ਨ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ।ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਐਕਟ, 2015 ਦੀ ਧਾਰਾ 75 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਦਾਲਤ ਨੇ ਇਸ ਕੇਸ ਨਾਲ ਸਬੰਧਤ ਪੰਜ ਹੋਰ ਮੁਲਜ਼ਮਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਸੀ। ਇਨ੍ਹਾਂ ਵਿੱਚ ਬਾਰ ਦੇ ਮਾਲਕ ਅਤੇ ਮੈਨੇਜਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਿਸ਼ੋਰਾਂ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।