ਨਗਰ ਨਿਗਮ ਨੇ ਨਜਾਇਜ਼ ਉਸਾਰੀ ਦੀ ਸ਼ਿਕਾਇਤ ‘ਤੇ ਕੀਤੀ ਕਾਰਵਾਈ;ਜਗਨਮੋਹਨ ਰੈੱਡੀ ਦੇ ਗੈਰ-ਕਾਨੂੰਨੀ ਘਰ ਚਲਾਇਆ ਬੁਲਡੋਜ਼ਰ

16 ਜੂਨ 2024

ਆਂਧਰਾ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਨ ਤੋਂਬਾਅਦ,ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ ਨੇ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਵਾਈਐਸਆਰਸੀਪੀ ਪ੍ਰਧਾਨ ਜਗਨਮੋਹਨ ਰੈੱਡੀ ਦੇ ਲੋਟਸ ਪੌਂਡ ਦੀ ਰਿਹਾਇਸ਼ ਦੇ ਨਾਲ ਲੱਗਦੇ ਫੁੱਟਪਾਥ ‘ਤੇ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਰੈੱਡੀ ਵੱਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ 10 ਦਿਨ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਜੀਐਚਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਨਗਰਪਾਲਿਕਾ ਦੇ ਅਧਿਕਾਰੀਆਂ ਨੇ ਜਗਨ ਦੀ ਰਿਹਾਇਸ਼ ਦੇ ਸਾਹਮਣੇ ਫੁੱਟਪਾਥ ‘ਤੇ ਕੰਪਾਉਂਡ ਦੀਵਾਰ ਦੇ ਨਾਲ ਲੱਗਦੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਫੁੱਟਪਾਥ ਨਿਰਮਾਣ ਕਾਰਜ ਲਈ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਲਈ ਕਿਹਾ ਹੈ। ਕਲੋਨੀ ਦੇ ਵਸਨੀਕਾਂ ਨੇ ਵੀ ਫੁੱਟਪਾਥ ‘ਤੇ ਕੀਤੇ ਕਬਜ਼ਿਆਂ ਦੀ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਗਰ ਕੌਾਸਲ ਨੂੰ ਸੜਕ ਦੇ ਕਬਜ਼ੇ ਅਤੇ ਉਸਾਰੀ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ | ਜਗਨਮੋਹਨ ਰੈਡੀ ਦੇ ਸਮਰਥਕਾਂ ਮੁਤਾਬਕ ਸੜਕ ਕਿਨਾਰੇ ਇਹ ਕਮਰਾ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ। ਆਂਧਰਾ ਪ੍ਰਦੇਸ਼ ਵਿੱਚ ਜਗਨ ਮੋਹਨ ਰੈਡੀ ਦੀ ਹਾਰ ਤੋਂ ਬਾਅਦ ਕੋਈ ਸੁਰੱਖਿਆ ਨਹੀਂ ਸੀ। ਇਸ ਕਾਰਨ ਅਧਿਕਾਰੀਆਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।