ਨਵੀਂ ਭਾਜਪਾ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਿਆ ਫੈਸਲਾ,ਕੋਰੋਨਾ ਤੋਂ ਬਾਅਦ ਅੱਜ ਜਗਨਨਾਥ ਪੁਰੀ ਮੰਦਰ ਦੇ ਚਾਰੇ ਦਰਵਾਜ਼ੇ ਅੱਜ ਖੁੱਲ੍ਹਣਗੇ

ਓਡੀਸ਼ਾ: 13 ਜੂਨ 2024

ਅੱਜ ਤੋਂ ਸ਼੍ਰੀ ਜਗਨਨਾਥ ਮੰਦਿਰ ਦੇ ਚਾਰੇ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੰਦਰ ਦੀਆਂ ਸਾਰੀਆਂ ਮੌਜੂਦਾ ਲੋੜਾਂ ਲਈ ਕਾਰਪਸ ਫੰਡ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਓਡੀਸ਼ਾ ਦੀ ਨਵੀਂ ਭਾਜਪਾ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮਾਝੀ ਨੇ ਕਿਹਾ ਕਿ ਸਾਰੇ ਮੰਦਰਾਂ ਦੇ ਦਰਵਾਜ਼ੇ ਖੋਲ੍ਹਣਾ ਭਾਜਪਾ ਦੇ ਚੋਣ ਮੈਨੀਫੈਸਟੋ ਦੇ ਵਾਅਦਿਆਂ ਵਿੱਚੋਂ ਇੱਕ ਸੀ।’ਮਾਝੀ ਨੇ ਕਿਹਾ, ‘ਰਾਜ ਸਰਕਾਰ ਨੇ ਸਾਰੇ ਮੰਤਰੀਆਂ ਦੀ ਮੌਜੂਦਗੀ ‘ਚ ਜਗਨਨਾਥ ਪੁਰੀ ਦੇ ਚਾਰੇ ਗੇਟ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸ਼ਰਧਾਲੂ ਚਾਰੋਂ ਦਰਵਾਜ਼ਿਆਂ ਤੋਂ ਮੰਦਰ ਪਹੁੰਚ ਸਕਣਗੇ। ਦਰਵਾਜ਼ੇ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਰੋਨਾ ਦੇ ਸਮੇਂ ਤੋਂ ਮੰਦਰ ਦੇ ਦਰਵਾਜ਼ੇ ਬੰਦ ਸਨ,ਪਿਛਲੀ ਬੀਜੂ ਜਨਤਾ ਦਲ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਮੰਦਰ ਦੇ ਸਾਰੇ ਚਾਰ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਸ਼ਰਧਾਲੂ ਸਿਰਫ਼ ਇੱਕ ਗੇਟ ਰਾਹੀਂ ਹੀ ਅੰਦਰ ਜਾ ਸਕਦੇ ਸਨ। ਲੰਬੇ ਸਮੇਂ ਤੋਂ ਸ਼ਰਧਾਲੂਆਂ ਦੀ ਮੰਗ ਸੀ ਕਿ ਸਾਰੇ ਗੇਟ ਖੋਲ੍ਹੇ ਜਾਣ।

ਜਾਣਕਾਰੀ ਦਿੰਦਿਆਂ ਮਾਝੀ ਨੇ ਦੱਸਿਆ ਕਿ ਮੰਦਿਰ ਦੀ ਸਾਂਭ-ਸੰਭਾਲ ਲਈ 500 ਕਰੋੜ ਰੁਪਏ ਰੱਖੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮੰਤਰੀ ਬੁੱਧਵਾਰ ਰਾਤ ਨੂੰ ਤੀਰਥ ਨਗਰ ਪੁਰੀ ਵਿੱਚ ਰੁਕੇ ਸਨ ਅਤੇ ਚਾਰੇ ਦਰਵਾਜ਼ੇ ਖੁੱਲ੍ਹਣ ਦੇ ਸਮੇਂ ਸਾਰੇ ਉੱਥੇ ਹੀ ਮੰਦਰ ਵਿੱਚ ਮੌਜੂਦ ਹੋਣਗੇ।