ਪੰਜਾਬ ਦੇ ਮੋਹਾਲੀ ‘ਚ ਕਤਲ ਦੀ ਸਨਸਨੀ ਘਟਨਾ,ਸ਼ਰੇਆਮ ਤਲਵਾਰ ਨਾਲ ਇਕ ਲੜਕੀ ਨੂੰ ਵੱਢਿਆ,ਘਟਨਾ ਨੇ ਮਚਾਈ ਸਨਸਨੀ

ਪੰਜਾਬ ਨਿਊਜ਼,9 ਜੂਨ 2024

ਪੰਜਾਬ ਦੇ ਮੋਹਾਲੀ ਵਿੱਚ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮੋਹਾਲੀ ‘ਚ ਸ਼ਨੀਵਾਰ ਇਕ ਵਿਅਕਤੀ ਨੇ ਇਕ ਲੜਕੀ ਨੂੰ ਸੜਕ ਦੇ ਵਿਚਕਾਰ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ। ਘਟਨਾ ਦੇ ਸਮੇਂ ਲੜਕੀ ਘਰ ਤੋਂ ਦਫਤਰ ਜਾ ਰਹੀ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਘਟਨਾ ਤੋਂ ਬਾਅਦ ਨਕਾਬਪੋਸ਼ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਇਸ ਦੌਰਾਨ ਉੱਥੇ ਮੌਜੂਦ ਕਿਸੇ ਨੇ ਵੀ ਬੱਚੀ ਦੀ ਮਦਦ ਨਹੀਂ ਕੀਤੀ।

ਜਾਣਕਾਰੀ ਮੁਤਾਬਕ ਇਹ ਘਟਨਾ ਮੋਹਾਲੀ ਦੇ ਫੇਜ਼ 5 ਨੇੜੇ ਵਾਪਰੀ। ਲੜਕੀ ਸ਼ਨੀਵਾਰ ਘਰ ਤੋਂ ਦਫਤਰ ਜਾ ਰਹੀ ਸੀ। ਲੜਕੀ ਦੀ ਸਹੇਲੀ ਵੀ ਉਸ ਦੇ ਨਾਲ ਸੀ। ਉਹ ਦੋਵੇਂ ਗੱਲਾਂ ਕਰ ਰਹੇ ਸਨ ਜਦੋਂ ਉੱਥੇ ਖੜ੍ਹੇ ਵਿਅਕਤੀ ਨੇ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਉਸ ਨੇ ਲੜਕੀ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਮਦਦ ਲਈ ਰੌਲਾ ਪਾਉਂਦੀ ਰਹੀ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਹਮਲਾਵਰ ਨੇ ਲੜਕੀ ਨੂੰ ਤਲਵਾਰ ਨਾਲ ਵੱਢ ਦਿੱਤਾ। ਇਸ ਤੋਂ ਬਾਅਦ ਉਹ ਆਰਾਮ ਨਾਲ ਉਥੋਂ ਚਲੇ ਗਏ।

ਇਸ ਹਮਲੇ ‘ਚ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਲੜਕੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।