ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ,ਮੋਦੀ ਦੀ ਟੀਮ ‘ਚ ਕੌਣ-ਕੌਣ ਸ਼ਾਮਲ।
9 ਜੂਨ 2024
ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ 9 ਜੂਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਐਨਡੀਏ ਗਠਜੋੜ ਪਾਰਟੀ ਦੇ ਵੱਖ-ਵੱਖ ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ ਹੈ। ਪੀਐਮ ਮੋਦੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਤੋਂ ਮਹਿਮਾਨ ਨਵੀਂ ਦਿੱਲੀ ਪਹੁੰਚੇ ਹਨ। ਫਿਲਹਾਲ ਕਈ ਨਾਵਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮੋਦੀ ਦਾ ਫੋਨ ਆਇਆ ਹੈ ਅਤੇ ਉਨ੍ਹਾਂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾਵੇਗਾ। ਕੁਝ ਨਾਂ ਉਮੀਦ ਮੁਤਾਬਕ ਸਾਹਮਣੇ ਆ ਰਹੇ ਹਨ ਜਦਕਿ ਕੁਝ ਹੈਰਾਨੀਜਨਕ ਹਨ। ਕਈ ਵੱਡੇ ਚਿਹਰਿਆਂ ਨੂੰ ਬਾਹਰ ਰੱਖਿਆ ਗਿਆ ਹੈ ਜਦਕਿ ਕਈ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਰਿਹਾ ਹੈ। ਇਹ ਤੀਜੀ ਵਾਰ ਸਰਕਾਰ ਪਿਛਲੀਆਂ ਦੋ ਵਾਰੀਆਂ ਦੇ ਮੁਕਾਬਲੇ ਆਪਣੇ ਸਹਿਯੋਗੀਆਂ ਨੂੰ ਵਧੇਰੇ ਥਾਂ ਦੇਣ ਵਾਲੀ ਸਾਬਤ ਹੋ ਰਹੀ ਹੈ।
ਨਾਮ ਪਾਰਟੀ ਮੰਤਰਾਲੇ
ਅਮਿਤ ਸ਼ਾਹ ਬੀ.ਜੇ.ਪੀ
ਨਿਤਿਨ ਗਡਕਰੀ ਬੀ.ਜੇ.ਪੀ
ਰਾਜਨਾਥ ਸਿੰਘ ਬੀ.ਜੇ.ਪੀ
ਅਸ਼ਵਿਨੀ ਵੈਸ਼ਨਵ ਬੀ.ਜੇ.ਪੀ
ਨਿਤਿਆਨੰਦ ਰਾਏ ਬੀ.ਜੇ.ਪੀ
ਮਨਸੁਖ ਮਾਂਡਵੀਆ ਬੀ.ਜੇ.ਪੀ
ਪ੍ਰਹਿਲਾਦ ਜੋਸ਼ੀ ਬੀ.ਜੇ.ਪੀ
ਸ਼ਿਵਰਾਜ ਸਿੰਘ ਚੌਹਾਨ ਬੀ.ਜੇ.ਪੀ
ਬੀ ਐਲ ਵਰਮਾ ਬੀ.ਜੇ.ਪੀ
ਸ਼ੋਭਾ ਕਰੰਦਲਾਜੇ ਬੀ.ਜੇ.ਪੀ
ਜਯੋਤੀਰਾਦਿਤਿਆ ਸਿੰਧੀਆ ਬੀ.ਜੇ.ਪੀ
ਸਰਬਾਨੰਦ ਸੋਨੋਵਾਲ ਬੀ.ਜੇ.ਪੀ
ਅਰਜੁਨ ਰਾਮ ਮੇਘਵਾਲ ਬੀ.ਜੇ.ਪੀ
ਰਕਸ਼ਾ ਖੜਸੇ ਬੀ.ਜੇ.ਪੀ
ਜਤਿੰਦਰ ਸਿੰਘ ਬੀ.ਜੇ.ਪੀ
ਕਿਰਨ ਰਿਜਿਜੂ ਬੀ.ਜੇ.ਪੀ
ਰਾਓ ਇੰਦਰਜੀਤ ਸਿੰਘ ਬੀ.ਜੇ.ਪੀ
ਸ਼ਾਂਤਨੂ ਠਾਕੁਰ ਬੀ.ਜੇ.ਪੀ
ਬੰਦਿ ਸੰਜੇ ਬੀ.ਜੇ.ਪੀ
ਜੀ ਕਿਸ਼ਨ ਰੈੱਡੀ ਬੀ.ਜੇ.ਪੀ
ਹਰਦੀਪ ਸਿੰਘ ਪੁਰੀ ਬੀ.ਜੇ.ਪੀ
ਰਵਨੀਤ ਸਿੰਘ ਬਿੱਟੂ ਬੀ.ਜੇ.ਪੀ
ਅੰਨਪੂਰਨਾ ਦੇਵੀ ਬੀ.ਜੇ.ਪੀ
ਜਿਤਿਨ ਪ੍ਰਸਾਦ ਬੀ.ਜੇ.ਪੀ
ਮਨੋਹਰ ਲਾਲ ਖੱਟਰ ਬੀ.ਜੇ.ਪੀ
ਹਰਸ਼ ਮਲਹੋਤਰਾ ਬੀ.ਜੇ.ਪੀ
ਅਜੈ ਤਮਟਾ ਬੀ.ਜੇ.ਪੀ
ਧਰਮਿੰਦਰ ਪ੍ਰਧਾਨ ਬੀ.ਜੇ.ਪੀ
ਨਿਰਮਲਾ ਸੀਤਾਰਮਨ ਬੀ.ਜੇ.ਪੀ
ਸਾਵਿਤਰੀ ਠਾਕੁਰ ਬੀ.ਜੇ.ਪੀ
ਮੁਰਲੀਧਰ ਮੋਹਨ ਬੀ.ਜੇ.ਪੀ
ਸੀ ਆਰ ਪਾਟਿਲ ਬੀ.ਜੇ.ਪੀ
ਸ਼੍ਰੀਪਦ ਨਾਇਕ ਬੀ.ਜੇ.ਪੀ
ਗਜੇਂਦਰ ਸਿੰਘ ਸ਼ੇਖਾਵਤ ਬੀ.ਜੇ.ਪੀ
ਗਿਰੀਰਾਜ ਸਿੰਘ ਬੀ.ਜੇ.ਪੀ
ਕ੍ਰਿਸ਼ਨਪਾਲ ਗੁਰਜਰ ਬੀ.ਜੇ.ਪੀ
ਐਸ ਜੈਸ਼ੰਕਰ ਬੀ.ਜੇ.ਪੀ
ਪੀਯੂਸ਼ ਗੋਇਲ ਬੀ.ਜੇ.ਪੀ
ਜੇਪੀ ਨੱਡਾ ਬੀ.ਜੇ.ਪੀ
ਰਾਮ ਮੋਹਨ ਨਾਇਡੂ tdp
ਚੰਦਰਸ਼ੇਖਰ ਪੇਮਾਸਾਨੀ tdp
ਐਚਡੀ ਕੁਮਾਰਸਵਾਮੀ ਜੇ.ਡੀ.ਯੂ
ਰਾਮਨਾਥ ਠਾਕੁਰ ਜੇ.ਡੀ.ਯੂ
ਚਿਰਾਗ ਪਾਸਵਾਨ ਐਲ.ਜੇ.ਪੀ
ਜੀਤਨ ਰਾਮ ਮਾਂਝੀ ਹਮ ਪਾਰਟੀ
ਪ੍ਰਤਾਪ ਰਾਓ ਜਾਧਵ ਸ਼ਿਵ ਸੈਨਾ
ਜਯੰਤ ਚੌਧਰੀ ਆਰ.ਐਲ.ਡੀ
ਅਨੁਪ੍ਰਿਆ ਪਟੇਲ ਅਪਣਾ ਦਲ ਪਾਰਟੀ
ਰਾਮਦਾਸ ਅਠਾਵਲੇ rpi
ਮੰਨਿਆ ਜਾ ਰਿਹਾ ਹੈ ਕਿ ਕਿਸ ਮੰਤਰੀ ਨੂੰ ਕਿਹੜਾ ਮੰਤਰਾਲਾ ਮਿਲੇਗਾ, ਇਹ ਕੱਲ ਯਾਨੀ ਸੋਮਵਾਰ ਨੂੰ ਸਪੱਸ਼ਟ ਹੋ ਜਾਵੇਗਾ। ਸੰਭਾਵਿਤ ਮੰਤਰੀਆਂ ਨੂੰ ਅੱਜ ਸਹੁੰ ਚੁਕਾਈ ਜਾ ਸਕਦੀ ਹੈ, ਪਰ ਉਨ੍ਹਾਂ ਨੂੰ ਸੋਮਵਾਰ ਨੂੰ ਵਿਭਾਗ ਸੌਂਪੇ ਜਾਣਗੇ।