ਲੁਧਿਆਣਾ ਲਈ ਵੱਡੀ ਖੁਸ਼ਖਬਰੀ , ਰਵਨੀਤ ਬਿੱਟੂ ਬਣ ਸਕਦੇ ਨੇ ਕੇਂਦਰੀ ਮੰਤਰੀ
ਲੁਧਿਆਣਾ,9 ਜੂਨ 2024
ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਲੁਧਿਆਣਾ ਦੇ ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਮੰਤਰੀ ਮੰਡਲ ਲਈ ਬੁਲਾਇਆ ਗਿਆ ਹੈ। ਬਿੱਟੂ ਦਿੱਲੀ ਦੇ ਪੀਐਮਓ ਪਹੁੰਚ ਚੁੱਕੇ ਹਨ। ਬਿੱਟੂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ।
ਇਸ ਤੋਂ ਇਲਾਵਾ ਤਰਨਜੀਤ ਸੰਧੂ ਅਤੇ ਰਾਣਾ ਗੁਰਮੀਤ ਸੋਢੀ ਦਾ ਨਾਮ ਵੀ ਚਲ ਰਿਹਾ ਸੀ ਪਰ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਦਾ ਨਾਮ ਫਾਈਨਲ ਹੋ ਚੁੱਕਾ ਹੈ।
ਇਸ ਵਾਰ ਲੁਧਿਆਣਾ ਲੋਕ ਸਭਾ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਹਰਾਇਆ ਹੈ। ਬਿੱਟੂ ਕਾਂਗਰਸ ਦੀ ਟਿਕਟ ‘ਤੇ 2009 ‘ਚ ਆਨੰਦਪੁਰ ਸਾਹਿਬ ਅਤੇ 2014 ਅਤੇ 2019 ‘ਚ ਲੁਧਿਆਣਾ ਤੋਂ ਲਗਾਤਾਰ ਚੋਣ ਜਿੱਤਦੇ ਰਹੇ ਹਨ। ਰਵਨੀਤ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।