ਕੰਗਨਾ ਰਣੌਤ ਨੂੰ ਬੋਲ-ਬਾਣੀ ਕਾਰਨ ਪਿਆ ਥੱਪੜ ?- ਕਿਸਾਨਾਂ ਦੇ ਮਾਮਲੇ ਤੇ ਹੋਈ ਸੀ ਬਹਿਸ
ਭਾਜਪਾ ਨੇਤਾ ਅਤੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਦਾ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਸਬੰਧ ਰਿਹਾ ਹੈ। ਕੰਗਨਾ ਰਣੌਤ ਹਮੇਸ਼ਾ ਹੀ ਵਿਵਾਦਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਕੰਗਨਾ ਰਣੌਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੇ ਵੀ ਕਿਸਾਨਾਂ ਦੀਆਂ ਮੰਗਾਂ ਬਾਰੇ ਹੋਈ ਬਹਿਸ ਦੌਰਾਨ ਵਰਤੀ ਸ਼ਬਦਾਵਲੀ ਕਾਰਨ ਥੱਪੜ ਖਾ ਕੇ ਫ਼ੇਰ ਚਰਚਾ ਵਿੱਚ ਆ ਗਈ ਹੈ,ਕਿਸਾਨ ਇਸ ਤੋਂ ਪਹਿਲਾਂ ਵੀ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਉਸ ਨੂੰ ਘੇਰ ਚੁੱਕੇ ਹਨ।
ਮੀਡੀਆ ਦੇ ਸੂਤਰਾਂ ਮੁਤਾਬਕ ਜਦੋਂ ਕੰਗਨਾ ਰਣੌਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਸੀ ਤਾਂ ਉੱਥੇ CISF ‘ਚ ਤਾਇਨਾਤ ਮਹਿਲਾ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੈਡਮ ਤੁਸੀਂ ਭਾਜਪਾ ਤੋਂ ਜਿੱਤੇ ਹੋ, ਤੁਹਾਡੀ ਪਾਰਟੀ ਕਿਸਾਨਾਂ ਲਈ ਕੁਝ ਕਿਉਂ ਨਹੀਂ ਕਰ ਰਹੀ? ਇਸ ਸਬੰਧੀ ਬਹਿਸ ਹੋਈ ਅਤੇ ਕੰਗਨਾ ਵੱਲੋਂ ਵਰਤੀ ਸ਼ਬਦਾਵਲੀ ਤੋਂ ਬਾਅਦ ਦੋਸ਼ ਲਾਇਆ ਜਾ ਰਿਹਾ ਹੈ ਕਿ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨੇ ਉਸ ਨੂੰ ਥੱਪੜ ਮਾਰਿਆ। ਹਾਲਾਂਕਿ ਸੀਈਓ ਵੱਲੋਂ ਏਅਰਪੋਰਟ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੋਨੋ ਪੱਖਾਂ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਘਟਨਾ ਬਾਰੇ ਸਹੀ ਜਾਣਕਾਰੀ ਮਿੱਲ ਸਕੇਗੀ l ਹਾਲ ਦੀ ਘੜੀ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ l
ਕੰਗਨਾ ਰਣੌਤ ਨੂੰ ਥੱਪੜ ਮਾਰਣ ਵਾਲੀ ਸੀ.ਆਈ.ਐੱਸ.ਐੱਫ.ਜਵਾਨ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ। ਕੁਲਵਿੰਦਰ ਕੌਰ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਮਾਈਵਾਲ ਦੀ ਜੰਮ ਪਲ਼ ਹੈ। ਉਹ ਜੰਮੂ ਵਿੱਚ ਵਿਆਹੀ ਹੋਈ ਹੈ ਅਤੇ 16-17 ਸਾਲ ਤੋਂ ਨੌਕਰੀ ਕਰ ਰਹੀ ਹੈ ਅਤੇ ਉਸਦਾ ਪਤੀ ਵੀ ਸੀ.ਆਈ.ਐੱਸ.ਐਫ. ਵਿੱਚ ਹੀ ਤਾਇਨਾਤ ਹੈ ਅਤੇ ਦੋਹਾਂ ਦੇ 2 ਬੱਚੇ ਹਨ।
ਤਸਵੀਰਾਂ ਅਤੇ ਵੇਰਵਾ ਸੋਸ਼ਲ ਮੀਡੀਆ