ਦਿੱਲੀ ਵਿੱਚ ਤਾਜ ਐਕਸਪਰੈਸ ਟ੍ਰੇਨ ਵਿਚ ਤਿੰਨ ਬੋਗੀਆ ਵਿੱਚ ਭਿਆਨਕ ਅੱਗ।
3 ਜੂਨ 2024
ਦਿੱਲੀ ਵਿੱਚ ਚੱਲਦੀ ਟ੍ਰੇਨ ਵਿੱਚ ਅੱਗ ਲੱਗਣ ਕਾਰਨ ਹਫੜਾ ਦਫੜੀ ਮੱਚ ਗਈ। ਜਾਣਕਾਰੀ ਮੁਤਾਬਿਕ ਤਾਜ ਐਕਸਪ੍ਰੈਸ ਟਰੇਨ ਨੰਬਰ 12 280 ਦੀਆਂ ਤਿੰਨ ਬੋਗੀਆ ਵਿੱਚ ਭਿਆਨਕ ਅੱਗ ਲੱਗ ਗਈ ਖੁਸ਼ਕਿਸਮਤੀ ਰਹੀ ਕੀ ਇਸ ਹਾਦਸੇ ਵਿੱਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ, ਫਿਲਹਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਨਹੀਂ ਜਾਣਕਾਰੀ ਮਿਲੀ।
ਦਿੱਲੀ ਫਾਇਰ ਸਰਵਿਸ ਦੇ ਡਰਾਈਰੈਕਟਰ ਅਤੁਲ ਗਰਗ ਦਾ ਕਹਿਣਾ ਹੈ ਕਿ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬਿਗੇਡ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਇਹ ਅੱਗ ਬੋਗੀ ਨੰਬਰ ਡੀ- 3, ਡੀ-4, ਅਤੇ ਡੀ- 2 ਛੋਟੇ ਜਿਹੇ ਹਿੱਸੇ ਵਿੱਚ ਲੱਗੀ ਅੱਗ ਕਾਰਨ ਇਸ ਰੂਟ ਤੇ ਕਰੀਬ ਚਾਰ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਹੋਰ ਟ੍ਰੇਨਾਂ ਦੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।