ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹੋਈ ਵੋਟਿੰਗ….

ਬਠਿੰਡਾ: 2 ਜੂਨ 2024

ਪੰਜਾਬ ਭਰ ਵਿੱਚ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਸਮਾਪਤ ਹੋ ਗਈ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮਤਦਾਨ ਹੋਇਆ ਹੈ। ਜਿੱਥੇ ਸ਼ਾਮ 6 ਵਜੇ ਤੱਕ ਕੁੱਲ 60.84 ਫੀਸਦੀ ਵੋਟਿੰਗ ਹੋਈ। ਬਠਿੰਡਾ ਅਧੀਨ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਲੰਬੀ, ਭੁੱਚੋ ਮੰਡੀ, ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਸ਼ਾਮਲ ਹਨ। ਬਠਿੰਡਾ ਵਿੱਚ ਕੁੱਲ 1814 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

ਲੰਬੀ ‘ਚ 59.80 ਫੀਸਦੀ, ਭੁੱਚੋ ਮੰਡੀ ‘ਚ 52.76 ਫੀਸਦੀ, ਬਠਿੰਡਾ ਸ਼ਹਿਰੀ ‘ਚ 56.20 ਫੀਸਦੀ, ਬਠਿੰਡਾ ਦਿਹਾਤੀ ‘ਚ 61.30 ਫੀਸਦੀ, ਤਲਵੰਡੀ ਸਾਬੋ ‘ਚ 58.00 ਫੀਸਦੀ, ਮੌੜ ‘ਚ 61.00 ਫੀਸਦੀ, ਮਾਨਸਾ ‘ਚ 59.00 ਫੀਸਦੀ, ਸਰਦੂਲਗੜ੍ਹ’ਚ 65.30 ਫੀਸਦੀ,  ਬੁਢਲਾਡਾ ਵਿਖੇ 61.00 ਫੀਸਦੀ ਵੋਟਾਂ ਪਈਆਂ।