ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਮੁਹਿੰਮਾਂ ਲਈ ਹੈਲੀਕਾਪਟਰਾਂ ਦੀ ਮੰਗ ਵਿੱਚ ਵਾਧਾ,ਕਿਰਾਇਆ 3 ਲੱਖ ਰੁਪਏ ਪ੍ਰਤੀ ਘੰਟਾ…
29 ਮਈ 2024
ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਜਿਨ੍ਹਾਂ ਵਿੱਚੋ ਵੋਟਾਂ ਦੇ ਛੇ ਪੜਾਅ ਹੋ ਚੁੱਕੇ ਹਨ। ਹੁਣ ਵੋਟਿੰਗ ਦਾ ਸਿਰਫ਼ ਇੱਕ ਪੜਾਅ ਬਾਕੀ ਹੈ, ਜੋ 1 ਜੂਨ ਨੂੰ ਹੋਵੇਗਾ ਅਤੇ ਉਸ ਤੋਂ ਬਾਅਦ ਚੋਣ ਨਤੀਜੇ 4 ਜੂਨ, 2024 ਨੂੰ ਆਉਣਗੇ। ਇਸ ਚੋਣ ਸੀਜ਼ਨ ਵਿੱਚ ਹੈਲੀਕਾਪਟਰ ਆਪਰੇਟਰ ਬਹੁਤ ਪੈਸਾ ਕਮਾ ਰਹੇ ਹਨ।
4 ਜੂਨ ਨੇੜੇ ਆਉਣ ਤੱਕ ਉਨ੍ਹਾਂ ਦੀ ਕਮਾਈ ਦਾ ਅੰਕੜਾ 350-400 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਆਮ ਤੌਰ ‘ਤੇ ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰਾਂ ਦੀ ਮੰਗ ਵਿਚ ਭਾਰੀ ਵਾਧਾ ਹੁੰਦਾ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਹਰ ਤਰ੍ਹਾਂ ਦਾ ਕਾਰੋਬਾਰ ਜ਼ੋਰ ਫੜਨਾ ਸ਼ੁਰੂ ਕਰ ਦਿੰਦਾ ਹੈ, ਚਾਹੇ ਉਹ ਬੈਨਰ ਲਾਉਣ ਦੀ ਗੱਲ ਹੋਵੇ ਜਾਂ ਫਿਰ ਸਿਆਸਤਦਾਨਾਂ ਦੇ ਪ੍ਰਚਾਰ ‘ਚ ਸ਼ਾਮਲ। ਚੋਣਾਂ ਦਾ ਸਮਾਂ ਖਾਸ ਤੌਰ ‘ਤੇ ਹੈਲੀਕਾਪਟਰ ਆਪਰੇਟਰਾਂ ਲਈ ਵਿਅਸਤ ਹੁੰਦਾ ਹੈ ਅਤੇ ਮੰਗ ਵਿੱਚ ਭਾਰੀ ਵਾਧੇ ਕਾਰਨ ਚਾਰਟਰਿੰਗ ਦਰਾਂ 50% ਤੱਕ ਵਧ ਜਾਂਦੀਆਂ ਹਨ। ਦੱਸ ਦਈਏ ਕਿ ਹੈਲੀਕਾਪਟਰ ਘੰਟੇ ਦੇ ਹਿਸਾਬ ਨਾਲ ਕਿਰਾਏ ‘ਤੇ ਲਏ ਜਾਂਦੇ ਹਨ।