ਪਟਨਾ ਵਿੱਚ ਕਾਲਜ ਵਿਦਿਆਰਥੀ ਦੀ ਡਾਂਡੀਆ ਵਿਵਾਦ ਨੂੰ ਲੈ ਕੇ ਨਕਾਬਪੋਸ਼ ਵਿਅਕਤੀਆਂ ਨੇ ਕੁੱਟ-ਕੁੱਟ ਕੀਤੀ ਹੱਤਿਆ ।
28 ਮਈ 2024
ਪਟਨਾ ਦੇ ਬੀਐਨ ਕਾਲਜ ਦੇ ਇੱਕ 22 ਸਾਲਾ ਵਿਦਿਆਰਥੀ ਨੂੰ ਸੁਲਤਾਨਗੰਜ ਲਾਅ ਕਾਲਜ ਦੇ ਕੈਂਪਸ ਵਿੱਚ ਨਕਾਬਪੋਸ਼ ਵਿਅਕਤੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ, ਜਿੱਥੇ ਉਹ ਪ੍ਰੀਖਿਆ ਦੇਣ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।
ਪੀੜਤ ਦੀ ਪਛਾਣ ਹਰਸ਼ ਰਾਜ ਵਜੋਂ ਹੋਈ ਹੈ , ਜੋ ਵੋਕੇਸ਼ਨਲ ਇੰਗਲਿਸ਼ ਦੇ ਤੀਜੇ ਸਾਲ ਦਾ ਵਿਦਿਆਰਥੀ ਸੀ। ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਸਿਟੀ ਐੱਸ.ਪੀ ਨੇ ਕਿਹਾ ਅਸੀਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਅਸੀਂ ਹੁਣ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਯੋਜਨਾ ਬਣਾਈ ਸੀ। ਹਮਲਾ ਕਰਨ ਵਾਲੇ ਦਾ ਨਾਮ ਚੰਦਨ ਯਾਦਵ ਹੈ, ਜੋ ਕਿ ਪਟਨਾ ਕਾਲਜ ਵਿੱਚ ਇੱਕ ਫਾਈਨਲ ਸਾਲ ਦਾ ਵਿਦਿਆਰਥੀ ਹੈ, ਉਸਨੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ, ਅਤੇ ਅਸੀਂ ਦੂਜੇ ਦੋਸ਼ੀਆਂ ਨੂੰ ਫੜਨ ਲਈ ਕੰਮ ਕਰ ਰਹੇ ਹਾਂ। ਅਗੇ ਬਿਆਨ ਵਿੱਚ ਕਿਹਾ ਕਿ ਦੋ ਗੁੱਟਾਂ ਵਿਚਕਾਰ ਲੜਾਈ ਹੋਈ, ਅਤੇ ਤਣਾਅ ਜਾਰੀ ਰਿਹਾ। ਇਸ ਕਾਰਨ ਇਸ ਹਮਲੇ ਦੀ ਯੋਜਨਾ ਬਣਾਈ ਗਈ। ਇਹ ਧਾਰਾ 302 (ਕਤਲ) ਦੇ ਤਹਿਤ ਸਪੱਸ਼ਟ ਮਾਮਲਾ ਹੈ।
ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘੁੰਮ ਰਹੀ ਹੈ, ਜਿਸ ਵਿਚ ਹਮਲਾਵਰ ਹਰਸ਼ ਰਾਜ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।