ਦਿੱਲੀ ਵਿੱਚ 25 ਮਈ ਨੂੰ ਸਾਰੇ ਬਾਜ਼ਾਰ ਅਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ ,ਸ਼ਾਮ 4 ਵਜੇ ਤੋਂ ਚੱਲਣਗੀਆਂ ਬੱਸਾਂ-ਮੈਟਰੋ

ਦਿੱਲੀ,23 ਮਈ 2024

ਲੋਕ ਸਭਾ ਚੋਣਾਂ ਲਈ ਛੇਵੇਂ ਪੜਾਅ ਯਾਨੀ ਕਿ 25 ਮਈ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੋਟਿੰਗ ਹੋਣੀ ਹੈ।ਚੋਣ ਕਮਿਸ਼ਨ ਅਤੇ ਦਿੱਲੀ ਪ੍ਰਸ਼ਾਸਨ ਨੇ ਵੋਟਿੰਗ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਦਿਨ ਦਿੱਲੀ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਅਤੇ ਵੋਟ ਪ੍ਰਤੀਸ਼ਤ ਨੂੰ ਵਧਾ ਸਕਣ।ਲੋਕ ਸਭਾ ਚੋਣਾਂ ਵਾਲੇ ਦਿਨ ਦਿੱਲੀ ਦੇ ਸਾਰੇ ਬਾਜ਼ਾਰ ਬੰਦ ਰਹਿਣਗੇ ।ਉਦਯੋਗਿਕ ਖੇਤਰਾਂ ਵਿੱਚ ਵੀ ਛੁੱਟੀ ਰਹੇਗੀ।ਅਤੇ ਮੁਲਾਜ਼ਮਾਂ ਨੂੰ ਤਨਖਾਹ ਸਮੇਤ ਛੁੱਟੀ ਮਿਲੇਗੀ।ਵਪਾਰੀਆਂ ਅਤੇ ਸਮੂਹ ਮੰਡੀ ਸੰਗਠਨਾਂ ਨੂੰ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।

ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਦੋ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਅੱਜ ਯਾਨੀ 23 ਮਈ ਸ਼ਾਮ 6 ਵਜੇ ਤੋਂ 25 ਮਈ ਨੂੰ ਵੋਟਿੰਗ ਪੂਰੀ ਹੋਣ ਤੱਕ ਗਾਜ਼ੀਆਬਾਦ ਸਰਹੱਦ ਤੋਂ 100 ਮੀਟਰ ਦੀ ਦੂਰੀ ਤੱਕ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ 23 ਅਤੇ 24 ਮਈ ਨੂੰ ਦਿੱਲੀ ਵਿਚ ਦਾਖ਼ਲ ਹੋਣ ਵਾਲੇ ਵਾਹਨਾ’ਤੇ ਸਖ਼ਤੀ ਹੋਵੇਗੀ।