ਫ਼ਿਰੋਜ਼ਪੁਰ ਵਿੱਚ ਵਾਪਰਿਆ ਸੜਕ ਹਾਦਸਾ,:ਬਾਜ਼ਾਰ ‘ਚੋਂ ਦਵਾਈ ਘਰ ਲਿਜਾ ਰਹੇ 3 ਭੈਣ ਭਰਾ ਦੇ ਬਾਈਕ ਨੂੰ ਕੈਂਟਰ ਨੇ ਮਾਰੀ ਟੱਕਰ, ਤਿੰਨਾ ਦੀ ਮੋਕੇ ਤੇ ਹੋਈ ਮੌਤ
ਪੰਜਾਬ ਨਿਊਜ਼,22 ਮਈ 2024
ਫ਼ਿਰੋਜ਼ਪੁਰ ਸੜਕ ਹਾਦਸੇ ਵਿੱਚ ਬਾਈਕ ਸਵਾਰ ਦੋ ਭੈਣਾਂ ਅਤੇ ਇੱਕ ਭਰਾ ਦੀ ਮੌਤ ਹੋ ਗਈ। ਇਹ ਹਾਦਸਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਥਾਣੇ ਅਧੀਨ ਪੈਂਦੇ ਜੰਗਲਵਾਲਾ ਨੇੜੇ ਵਾਪਰਿਆ। ਹਾਦਸੇ ‘ਚ ਬਾਈਕ ਸਵਾਰ ਦੋ ਭੈਣ-ਭਰਾ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਦੌਰਾਨ ਕੈਂਟਰ ਚਾਲਕ ਕੈਂਟਰ ਛੱਡ ਕੇ ਭੱਜ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤਾ ਅਤੇ ਕਈ ਘੰਟੇ ਫ਼ਿਰੋਜ਼ਪੁਰ ਫ਼ਾਜ਼ਲਿਕਾ ਹਾਈਵੇ ‘ਤੇ ਲੰਮਾ ਜਾਮ ਲੱਗਾ ਰਿਹਾ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਭੇਜ ਦਿੱਤਾ ਹੈ।
ਮ੍ਰਿਤਕ ਤਿੰਨੇ ਭੈਣ-ਭਰਾ ਪਿੰਡ ਪੁਰਾ ਵਾਲਾ ਦੇ ਵਸਨੀਕ ਹਨ ਅਤੇ ਮੋਟਰਸਾਈਕਲ ‘ਤੇ ਘਰੋਂ ਦਵਾਈ ਲੈਣ ਆਏ ਸਨ ਅਤੇ ਵਾਪਸ ਆਉਂਦੇ ਸਮੇਂ ਉਨ੍ਹਾਂ ਦਾ ਹਾਦਸਾ ਹੋ ਗਿਆ, ਜਿਸ ‘ਚ ਉਨ੍ਹਾਂ ਦੀ ਮੌਤ ਹੋ ਗਈ।