ਜੰਗ ਏ ਆਜ਼ਾਦੀ ਘੁਟਾਲੇ ਚ ਬਰਜਿੰਦਰ ਹਮਦਰਦ ,1 IAS ਅਧਿਕਾਰੀ ਤੌ ਇਲਾਵਾ 26 ਹੋਰ ਕਿਹੜੇ ਵਿਅਕਤੀਆਂ ਤੇ ਹੋਈ FIR…..?

ਚੰਡੀਗੜ੍ਹ:22 ਮਈ 2024

ਜੰਗ ਏ ਆਜ਼ਾਦੀ ਮੇਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਤੇ ਉਸ ਦੀ ਸੰਭਾਲ ਲਈ ਤਤਕਾਲੀ ਬਾਦਲ ਸਰਕਾਰ ਵੱਲੋਂ ਉਮਰ ਭਰ ਲਈ ਬਣਾਏ ਗਏ ਚੇਅਰਮੈਨ ਬਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਵਿਜੀਲੈਂਸ ਨੇ ਲੰਬੀ ਜਾਂਚ ਤੋਂ ਬਾਅਦ ਜਲੰਧਰ ਵਿਖੇ ਬਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ 1 ਆਈ ਏ ਐਸ ਅਧਿਕਾਰੀ , ਲੁਧਿਆਣਾ ਦੇ ਵੱਡੇ ਬਿਲਡਰ ਗਰੁੱਪ ਦੇ ਮਾਲਕ ਤੋ ਇਲਾਵਾ 26 ਹੋਰ ਛੋਟੇ ਤੇ ਵੱਡੇ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ।

ਜਾਣਕਾਰੀ ਅਨੁਸਾਰ ਇਸ ਮੁਕਦਮੇ ਵਿੱਚ ਭਾਵੇਂ ਬਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਲਈ ਛੇ ਦਿਨ ਦਾ ਨੋਟਿਸ ਦੇ ਦਿੱਤਾ ਗਿਆ ਹੈ ਅਤੇ ਜਿਨਾਂ ਚੋਂ ਦੀਪਕ ਬਿਲਡਰ ਸਮੇਤ 15 ਹੋਰ ਅਧਿਕਾਰੀ ਗਿਰਫਤਾਰ ਕੀਤੇ ਹਨ ਜਿਨਾਂ ਦੀ ਲਿਸਟ ਹੇਠਾਂ ਦਰਜ ਹੈ। ਇਹ ਮੁਕਦਮਾ 26 ਵਿਅਕਤੀਆਂ ਵਿਰੁੱਧ ਦਰਜ ਹੋਇਆ ਹੈ ‌। ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ (13)ਅਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420, 467, 468, 471 ਤੇ 120 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ । ਜਿਨਾਂ ਵਿੱਚ ਤਤਕਾਲੀ ਉਮਰ ਭਰ ਲਈ ਬਣੇ ਪ੍ਰੋਜੈਕਟ ਚੇਅਰਮੈਨ ਬਰਜਿੰਦਰ ਸਿੰਘ ਹਮਦਰਦ ਦੇ ਨਾਲ ਆਈਏਐਸ ਅਧਿਕਾਰੀ ਵਿਨੇ ਬਬਲਾਨੀ, ਲੁਧਿਆਣਾ ਦੇ ਪ੍ਰਸਿੱਧ ਬਿਲਡਰ ਦੀਪਕ ਬੈਲਡਰਜ ਦੇ ਮਾਲਕ ਦੀਪਕ ਸਿੰਗਲ , ਅਤੇ ਜਨਰਲ ਮੈਨੇਜਰ ਮਨਿੰਦਰ ਪਾਲ ਸਿੰਘ, ਜੰਗ ਏ ਆਜ਼ਾਦੀ ਦੇ ਪ੍ਰੋਜੈਕਟ ਮੈਨੇਜਰ ਸਨੀ ਜੈਨ , ਸਿੰਘ ਚੀਫ ਇੰਜੀਨੀਅਰ ਅਰਵਿੰਦਰ ਸਿੰਘ , ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਤੇਜ ਰਾਮ ਕਟਨੋਰੀਆ ਤੇਜ ਰਾਮ ਕਟਨੋਰੀਆ , ਐਕਸੀਅਨ ਪਰਮਜੀਤ ਸਿੰਘ, ਐਕਸੀਅਨ ਸਰਬ ਰਾਜਕੁਮਾਰ, ਐਕਸੀਅਨ ਰਘਵਿੰਦਰ ਸਿੰਘ , ਐਕਸੀਅਨ ਸੰਤੋਸ਼ ਰਾਜ, ਐਕਸੀਅਨ ਹਰਪਾਲ ਸਿੰਘ, ਐਕਸੀਅਨ ਜਤਿੰਦਰ ਅਰਜਨ , ਐਕਸੀਅਨ ਐਨਪੀ ਸਿੰਘ,ਐਸਡੀਓ ਹਰਪਾਲ ਸਿੰਘ, ਐਸਡੀਓ ਬਲਦੇਵ ਰਾਜ, ਐਸਡੀਓ ਰਜਤ ਗੋਪਾਲ,ਰਜੀਵ ਕੁਮਾਰ ਅਰੋੜਾ, ਦਿਲ ਰਾਜ ਸਿੰਘ, ਕੁਮਾਰ ਰੋਹਿਤ ਕੁਮਾਰ ਦਲਜਿੰਦਰ ਕੁਮਾਰ , ਜਤਿੰਦਰ ਪਾਲ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੌਰਵ ਜੀਤ ਤੇ ਰੋਹਿਤ ਕੁੰਡਲ ( ਸਾਰੇ ਜੂਨੀਅਰ ਇੰਜੀਨੀਅਰ) ਆਦਿ ਦੇ ਨਾਮ ਸ਼ਾਮਿਲ ਹਨ।