ਭਿਆਨਕ ਸੜਕ ਹਾਦਸਾ – 19 ਲੋਕਾਂ ਦੀ ਮੌਤ, ਕੰਮ ਤੋਂ ਪਰਤ ਰਹੇ ਸਨ ਪਿਕਅੱਪ ਸਵਾਰ – ਇੱਕੋ ਪਿੰਡ ਦੇ ਸਨ ਮ੍ਰਿਤਕ 

ਨਿਊਜ਼ ਪੰਜਾਬ

ਛੱਤੀਸਗੜ੍ਹ ਸੂਬੇ ਦੇ ਕਵਰਧਾ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ । ਮਰਨ ਵਾਲਿਆਂ ਵਿੱਚ 18 ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।  ਇਹ ਹਾਦਸਾ ਪਿਕਅੱਪ ਦੇ ਪਲਟਣ ਕਾਰਨ ਵਾਪਰਿਆ। ਪਿਕਅੱਪ ‘ਚ ਕਰੀਬ 36 ਲੋਕ ਸਵਾਰ ਸਨ, ਜੋ ਸਾਰੇ ਹੀ ਤੇਂਦੂਏ ਦੇ ਪੱਤੇ ਤੋੜ ਕੇ ਕੰਮ ਤੋਂ ਵਾਪਸ ਆਪਣੇ ਪਿੰਡ ਆ ਰਹੇ ਸਨ। ਇਹ ਹਾਦਸਾ ਕੁਕਦੂਰ ਥਾਣਾ ਖੇਤਰ ਦੇ ਬਹਿਪਾਨੀ ‘ਚ ਹੋਇਆ। ਪਿਕਅੱਪ 30 ਫੁੱਟ ਖਾਈ ‘ਚ ਡਿੱਗ ਗਿਆ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਡਿਪਟੀ ਸੀਐਮ ਵਿਜੇ ਸ਼ਰਮਾ ਪੰਡਾਰੀਆ ਜ਼ਿਲ੍ਹਾ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।ਸਾਰੇ ਮ੍ਰਿਤਕ ਇੱਕੋ ਪਿੰਡ ਦੇ ਰਹਿਣ ਵਾਲੇ ਹਨ