ਏਅਰ ਇੰਡੀਆ ਐਕਸਪ੍ਰੈਸ ਨੇ ਛੁੱਟੀ’ਤੇ ਗਏ 25 ਕਰਮਚਾਰੀਆ ਨੂੰ ਕੀਤਾ ਬਰਖਾਸਤ।

9 ਮਈ 2024

ਏਅਰ ਇੰਡੀਆ ਦੀ ਉਡਾਣ ਪਿਛਲੇ 1 ਦਿਨ ਵਿਚ 70 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਫਲਾਈਟ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਚਾਲਕ ਦਲ ਦੇ ਇੱਕ ਹਿੱਸੇ ਨੇ ਆਖਰੀ ਸਮੇਂ ਵਿੱਚ ਬੀਮਾਰ ਛੁੱਟੀ ਲੈ ਲਈ, ਜਿਸ ਨਾਲ ਫਲਾਈਟ ਦਾ ਸੰਚਾਲਨ ਪ੍ਰਭਾਵਿਤ ਹੋਇਆ। ਹੁਣ ਏਅਰਲਾਈਨ ਨੇ ਚਾਲਕ ਦਲ ਦੇ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਹੈ।

ਏਅਰਲਾਈਨ ਦੀਆਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈਟ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ‘ਚ ਟਿਕਟ ਰਿਫੰਡ ਤੋਂ ਇਲਾਵਾ ਏਅਰਲਾਈਨ ਨੇ ਯਾਤਰੀਆਂ ਨੂੰ ਦੂਜੀ ਫਲਾਈਟ ਚੁਣਨ ਦਾ ਵਿਕਲਪ ਵੀ ਦਿੱਤਾ ਹੈ। ਉਡਾਣ ਸੰਚਾਲਨ ਵਿੱਚ ਵਿਘਨ ਨੂੰ ਲੈ ਕੇ ਏਅਰਲਾਈਨ ਸਖਤ ਹੋ ਗਈ ਹੈ। ਏਅਰਲਾਈਨ ਨੇ ਚਾਲਕ ਦਲ ਦੇ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਹੈ। ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੇ ਕੰਮ ‘ਤੇ ਨਾ ਆਉਣ ਕਾਰਨ ਲਗਭਗ 25 ਕਰਮਚਾਰੀਆਂ  ਨੂੰ ਬਰਖਾਸਤ ਕਰ ਦਿੱਤਾ ਹੈ।

ਏਅਰਲਾਈਨ ਨੇ ਕਰਮਚਾਰੀਆਂ ਨੂੰ ਕੰਮ ਵਿਚ ਵਿਘਨ ਪਾਉਣ ਅਤੇ ਰੁਜ਼ਗਾਰ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਬਰਖਾਸਤ ਕਰ ਦਿੱਤਾ। ਇਸ ਤੋਂ ਇਲਾਵਾ, ਸਹੀ ਉਡਾਣ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਅੱਜ ਕੁਝ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਸੀਈਓ ਨੇ ਇਸ ਸੰਕਟ ਦੀ ਸਥਿਤੀ ਨੂੰ ਖਤਮ ਕਰਨ ਲਈ ਟਾਊਨ ਹਾਲ ਮੀਟਿੰਗ ਬੁਲਾਈ ਹੈ।

ਏਅਰਲਾਈਨ ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਯਾਤਰੀਆਂ ਲਈ ਸਮੂਹ ਏਅਰਲਾਈਨਜ਼ ਦੇ ਨਾਲ ਵਿਕਲਪਕ ਉਡਾਣਾਂ ਦਾ ਵਿਕਲਪ ਵੀ ਪੇਸ਼ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਯਾਤਰੀ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣ।ਏਅਰਲਾਈਨ ਨੇ ਕਿਹਾ ਕਿ ਯਾਤਰੀ ਨੂੰ ਬਿਨਾਂ ਕੋਈ ਫੀਸ ਕੱਟੇ ਰਿਫੰਡ ਮਿਲੇਗਾ।