ਸਨਅਤਕਾਰ ਆਗੂ ਸਰਹਾਲੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ।

ਲੁਧਿਆਣਾ -6 ਮਈ 2024

ਅੱਜ ਪੰਜਾਬ ਸੰਗਠਨ ਦੀ ਮੀਟਿੰਗ ਦੋਰਾਨ ਪਾਰਟੀ ਦੇ ਕੋਮੀ ਸੰਗਠਨ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਲੋਂ ਸਨਅਤਕਾਰ ਆਗੂ ਰਜਿੰਦਰ ਸਿੰਘ ਸਰਹਾਲੀ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ।

ਸਰਹਾਲੀ ਯੂਨਾਇਟਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰ ਐਸੌਸੀਏਸ਼ਨ ਦੇ ਸਕੱਤਰ, ਪ੍ਰਧਾਨ ਸਮਾਲ ਸਕੇਲ ਇੰਡੀ: ਐਸੌਸੀਏਸ਼ਨ ਅਤੇ ਸਾਬਕਾ ਡਾਇਰੈਕਟਰ ਲੈਟਸ ਹਨ ।

ਸਰਹਾਲੀ ਨੇ ਰਛਪਾਲ ਸਿੰਘ ਰਾਜੂ ਇੰਜਾਰਜ ਦੁਆਬਾ ਜੋਨ,ਮੀਤ ਪ੍ਰਧਾਨ ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਆਪ ਜੁਆਇਨ ਕੀਤੀ ।

ਇਸ ਮੌਕੇ ਸੰਦੀਪ ਪਾਠਕ ਨੇ ਕਿਹਾ ਕਿ ਆਪ ਸਨਅਤਕਾਰਾਂ ਦੀਆ ਹਰ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰੇਗੀ। ਸਰਹਾਲੀ ਦੀ ਪਾਰਟੀ ਵਿਚ ਆਉਣਾ ਸਨਅਤਕਾਰਾਂ ਦਾ ਵਿਸ਼ਵਾਸ਼ ਪ੍ਰਗਟਾਉਣਾ ਹੈ ।

ਰਜਿੰਦਰ ਸਿੰਘ ਸਰਹਾਲੀ ਨੇ ਇਸ ਮੌਕੇ ਅਰਵਿੰਦ ਕੇਜਰੀਵਾਲ,ਭਗਵੰਤ ਸਿੰਘ ਮਾਨ ਸੰਦੀਪ ਪਾਠਕ ਅਤੇ ਰਛਪਾਲ ਸਿੰਘ ਰਾਜੂ ਦਾ ਵਿਸ਼ੇਸ਼ ਧੰਨਵਾਦ ਕੀਤਾ।ਅਤੇ ਕਿਹਾ ਕਿ ਹਜ਼ਾਰਾ ਸਨਅਤਕਾਰ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ।ਪਾਰਟੀ ਦੀਆ ਨੀਤੀਆਂ ਸਨਅਤ ਅਤੇ ਉਦਯੋਗ ਨੂੰ ਪ੍ਰਫੁਲਤ ਕਰਨ ਵਿਚ ਲਾਹੇਵੰਦ ਹੋ ਰਹੀਆ ਹਨ ।