ਅਖਿਲੇਸ਼ ਨੇ ਪਾਰਟੀ ਵਿਚ ਕੀਤਾ ਵੱਡਾ ਬਦਲਾਅ,ਸਮਾਜਵਾਦੀ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਬਦਲਿਆ
ਲੋਕ ਸਭਾ ਚੋਣਾਂ,6 ਮਈ 2024
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ ਤੋਂ ਠੀਕ ਪਹਿਲਾਂ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ‘ਚ ਵੱਡਾ ਬਦਲਾਅ ਕੀਤਾ ਹੈ। ਅਖਿਲੇਸ਼ ਨੇ ਨਰੇਸ਼ ਉੱਤਮ ਪਟੇਲ ਦੀ ਜਗ੍ਹਾ ਸ਼ਿਆਮਲਾਲ ਪਾਲ ਨੂੰ ਯੂਪੀ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ।
ਸ਼ਿਆਮ ਲਾਲ ਪਾਲ ਦੀ ਗੱਲ ਕਰੀਏ ਤਾਂ ਉਹ ਸਮਾਜਵਾਦੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਨਰੇਸ਼ ਉੱਤਮ ਪਟੇਲ ਨੇ ਉਨ੍ਹਾਂ ਨੂੰ ਸੂਬਾ ਕਾਰਜਕਾਰਨੀ ‘ਚ ਸ਼ਾਮਲ ਕੀਤਾ। ਪਿਛਲੇ ਸਾਲ ਹੀ ਸਪਾ ਨੇ ਉਨ੍ਹਾਂ ਨੂੰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਨਰੇਸ਼ ਉੱਤਮ ਪਟੇਲ ਯੂਪੀ ਦੀ ਫਤਿਹਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਹ ਸਪਾ ਮੁਖੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਚੋਣ ਪ੍ਰਚਾਰ ‘ਤੇ ਹੋਣਾ ਚਾਹੀਦਾ ਹੈ, ਇਸ ਨੂੰ ਧਿਆਨ ‘ਚ ਰੱਖਦੇ ਹੋਏ ਅਖਿਲੇਸ਼ ਨੇ ਉਨ੍ਹਾਂ ਤੋਂ ਜ਼ਿੰਮੇਵਾਰੀ ਲੈ ਕੇ ਸ਼ਿਆਮ ਲਾਲ ਪਾਲ ਨੂੰ ਸੌਂਪ ਦਿੱਤੀ ਹੈ।