ਸੜੇ ਚੌਲਾਂ, ਲੱਕੜ ਦੇ ਬਰਾ ਅਤੇ ਕੈਮੀਕਲ ਨਾਲ ਮਿਲਾਵਟੀ ਮਸਾਲੇ ਬਨਾਉਣ ਦੇ ਜ਼ੁਲਮ ਵਿਚ ਤਿੰਨ ਵਿਅਕਤੀ ਗ੍ਰਿਫਤਾਰ, 15 ਟਨ ਨਕਲੀ ਸਮਾਨ ਜ਼ਬਤ।

ਦਿੱਲੀ 6 ਮਈ 2024

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਰਾਵਲ ਨਗਰ ਵਿੱਚ ਦੋ ਅਜਿਹੀਆਂ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਸੜੇ ਚੌਲਾਂ, ਲੱਕੜ ਦੇ ਬਰਾ ਅਤੇ ਕੈਮੀਕਲ ਨਾਲ ਮਿਲਾਵਟੀ ਮਸਾਲੇ ਬਣਾਏ ਜਾ ਰਹੇ ਸਨ। ਇਹ ਦੋਵੇਂ ਫੈਕਟਰੀਆਂ ਦਿੱਲੀ ਦੇ ਕਰਾਵਲ ਨਗਰ ਵਿੱਚ ਹਨ। ਇਸ ਘਟਨਾ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਰਾਵਲ ਨਗਰ ਤੋਂ 15 ਟਨ ਮਿਲਾਵਟੀ ਮਸਾਲੇ ਅਤੇ ਕੱਚਾ ਮਾਲ ਬਰਾਮਦ ਕੀਤਾ ਹੈ। ਮੁਲਜ਼ਮ ਖਾਰੀ ਬਾਉਲੀ, ਸਦਰ ਬਾਜ਼ਾਰ, ਲੋਨੀ ਤੋਂ ਇਲਾਵਾ ਪੂਰੇ ਐਨਸੀਆਰ ਅਤੇ ਹੋਰ ਰਾਜਾਂ ਵਿੱਚ ਮਿਲਾਵਟੀ ਮਸਾਲੇ ਸਪਲਾਈ ਕਰ ਰਹੇ ਸਨ। ਪੁਲਸ ਦੀ ਸੂਚਨਾ ‘ਤੇ ਫੂਡ ਸੇਫਟੀ ਵਿਭਾਗ ਨੇ ਮਸਾਲਿਆਂ ਦੇ ਸੈਂਪਲ ਲਏ ਹਨ।

ਮੁਲਜ਼ਮਾਂ ਦੀ ਪਛਾਣ ਕਰਾਵਲ ਨਗਰ ਦੇ ਦਿਲੀਪ ਸਿੰਘ ਉਰਫ ਬੰਟੀ (46), ਮੁਸਤਫਾਬਾਦ ਦੇ ਸਰਫਰਾਜ਼ (32) ਅਤੇ ਲੋਨੀ ਦੇ ਖੁਰਸ਼ੀਦ ਮਲਿਕ (42) ਵਜੋਂ ਹੋਈ ਹੈ।

ਛਾਪੇਮਾਰੀ ਦੌਰਾਨ ਇੱਕ ਫੈਕਟਰੀ ਵਿੱਚੋਂ ਦਲੀਪ ਸਿੰਘ ਅਤੇ ਖੁਰਸ਼ੀਦ ਮਲਿਕ ਨਾਮ ਦੇ ਦੋ ਵਿਅਕਤੀ ਮਿਲੇ ਹਨ। ਇਹ ਲੋਕ ਮਿਲਾਵਟੀ ਮਸਾਲੇ ਤਿਆਰ ਕਰ ਰਹੇ ਸਨ। ਦੋਵਾਂ ਨੇ ਭੱਜਣ ਦੀ ਕੋਸ਼ਿਸ਼ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਫੜ ਲਿਆ।

ਜਦੋਂ ਪੁਲਸ ਨੇ ਫੈਕਟਰੀ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 1050 ਸੜੇ ਹੋਏ ਚੌਲ,200 ਕਿਲੋ ਸੜੇ ਹੋਏ ਨਾਰੀਅਲ,1450 ਕਿਲੋ ਸੜੀ ਹੋਈ ਬਲੈਕਬੇਰੀ, 5 ਕਿਲੋ ਕੈਮੀਕਲ ਰੰਗ ,720 ਕਿਲੋ ਖਰਾਬ ਧਨੀਆ, 550 ਕਿਲੋ ਖਰਾਬ ਹਲਦੀ,70 ਕਿਲੋ ਯੂਕੇਲਿਪਟਸ ਦੇ ਪੱਤੇ,50 ਕਿਲੋ ਪਸ਼ੂ ਫੀਡ ਬਰਾਨ, 440 ਕਿਲੋ ਖਰਾਬ ਲਾਲ ਮਿਰਚ,150 ਕਿਲੋ ਮਿਰਚ ਦੇ ਡੰਡੇਅਤੇ ਕਈਦਰੱਖਤਾਂ ਦੇ ਸੱਕ ਤੋਂ ਮਸਾਲੇ ਤਿਆਰ ਕੀਤੇ ਜਾ ਰਹੇ ਸਨ। ਇਹ ਮਸਾਲੇ 50-50 ਕਿਲੋ ਦੇ ਵੱਡੇ ਡੱਬਿਆਂ ਵਿੱਚ ਰੱਖ ਕੇ ਬਾਜ਼ਾਰਾਂ ਵਿੱਚ ਵੇਚੇ ਜਾ ਰਹੇ ਸਨ। ਟੀਮ ਨੇ ਫੂਡ ਐਂਡ ਸੇਫਟੀ ਵਿਭਾਗ …ਸੂਚਿਤ ਕੀਤਾ। ਉਨ੍ਹਾਂ ਮੌਕੇ ‘ਤੇ ਆ ਕੇ ਮੁਆਇਨਾ ਕੀਤਾ।ਪੁਲੀਸ ਦੀ ਛਾਪੇਮਾਰੀ ਦੌਰਾਨ ਕੁੱਲ 15 ਟਨ ਮਿਲਾਵਟੀ ਮਸਾਲੇ ਅਤੇ ਕੱਚਾ ਮਾਲ ਬਰਾਮਦ ਹੋਇਆ ਹੈ।