ਮਾਂ ਪਿਓ ਤੇ ਏਨਾ ਵੱਡਾ ਕਹਿਰ, ਪਾਣੀ ਵਿੱਚ ਡੁੱਬਿਆ ਸਵਾ ਸਾਲ ਦਾ ਬੱਚਾ।

ਪੰਜਾਬ ਨਿਊਜ਼,27 ਅਪ੍ਰੈਲ 2024

ਪੰਜਾਬ ਦੇ ਨੰਗਲ ਦੇ ਮੁਹੱਲਾ ਪੁਰਾਣਾ ਗੁਰੂਦੁਆਰਾ ਇਲਾਕੇ ‘ਚ ਡੇਢ ਸਾਲ ਦੇ ਬੱਚੇ ਦੀ ਬਾਥਰੂਮ ‘ਚ ਪਾਣੀ ਨਾਲ ਖੇਡਦੇ ਹੋਏ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਡੇਢ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ ਬਾਥਰੂਮ ਵਿੱਚ ਚਲਾ ਗਿਆ ਜਿੱਥੇ ਪਾਣੀ ਨਾਲ ਭਰੀ ਬਾਲਟੀ ਵਿਚ ਡੁੱਬ ਗਿਆ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਵੀ ਨਹੀਂ ਲੱਗਾ ਸੀ।ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਸਮੇਂ ਬਾਅਦ ਘਰ ਦੇ ਇਕ ਹੋਰ ਬੱਚੀ ਨੇ ਉਸ ਨੂੰ ਦੇਖਿਆ ਤਾਂ ਲੜਕੀ ਨੇ ਰੌਲਾ ਪਾ ਦਿੱਤਾ। ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਬੱਚਾ ਪਾਣੀ ਵਿੱਚ ਡੁੱਬ ਚੁੱਕਾ ਸੀ। ਉਨ੍ਹਾਂ ਨੇ ਜਲਦੀ ਨਾਲ ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।