ਅਸੀਂ ਆਪਣੇ ਵਾਲਾ ਨੂੰ ਗਰਮੀ ਕਾਰਨ ਖਰਾਬ ਹੋਣ ਤੋਂ ਕਿਸ ਤਰ੍ਹਾਂ ਬਚਾਅ ਸਕਦੇ ਹਾਂ, ਆਓ ਜਾਣੀਏ……..
27 ਅਪ੍ਰੈਲ 2024
ਗਰਮੀਆਂ ‘ਚ ਤੇਜ਼ ਧੁੱਪ ਕਰਕੇ ਸਾਡੀ ਚਮੜੀ ਅਤੇ ਵਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਮੌਸਮ ‘ਚ ਸਿਰਫ਼ ਸਿਹਤ ਸਮੱਸਿਆਵਾਂ ਹੀ ਨਹੀਂ, ਸਗੋ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਧੁੱਪ ਅਤੇ ਪਸੀਨੇ ਕਾਰਨ ਵਾਲ ਖੁਸ਼ਕ, ਖਰਾਬ ਅਤੇ ਟੁੱਟਣ ਲੱਗਦੇ ਹਨ। ਅਜਿਹੇ ‘ਚ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਲਈ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਹੋ।
ਸਕਾਰਫ਼ ਪਹਿਨੋ :ਗਰਮੀਆਂ ‘ਚ ਵਾਲਾਂ ਨੂੰ ਧੁੱਪ ਤੋਂ ਬਚਾਉਣ ਲਈ ਬਾਹਰ ਜਾਂਦੇ ਸਮੇਂ ਹਮੇਸ਼ਾਂ ਸਕਾਰਫ਼ ਪਾ ਕੇ ਰੱਖੋ। ਇਸ ਨਾਲ ਵਾਲ ਖਰਾਬ ਹੋਣ ਤੋਂ ਬਚਣਗੇ। ਇਸਦੇ ਨਾਲ ਹੀ, ਤੁਸੀਂ ਆਪਣੇ ਵਾਲਾਂ ਨੂੰ ਬੰਨ੍ਹ ਵੀ ਸਕਦੇ ਹੋ।
ਵਾਲਾਂ ਨੂੰ ਟਾਈਟ ਨਾ ਬੰਨ੍ਹੋ: ਗਰਮੀਆਂ ‘ਚ ਆਪਣੇ ਵਾਲਾਂ ਨੂੰ ਜ਼ਿਆਦਾ ਟਾਈਟ ਨਾ ਬੰਨ੍ਹੋ। ਇਸ ਮੌਸਮ ‘ਚ ਚੋਟੀ ਅਤੇ ਪੋਨੀਟੇਲ ਕਰਨ ਤੋਂ ਬਚੋ, ਕਿਉਕਿ ਜੇਕਰ ਤੁਸੀਂ ਅਜਿਹੇ ਹੇਅਰ ਸਟਾਈਲ ਕਰਦੇ ਹੋ, ਤਾਂ ਵਾਲਾਂ ‘ਚ ਪਸੀਨਾਂ ਆ ਸਕਦਾ ਹੈ, ਜਿਸ ਕਰਕੇ ਡੈਂਡਰਫ਼ ਅਤੇ ਹੋਰ ਕਈ ਤਰ੍ਹਾਂ ਦੀਆਂ ਇੰਨਫੈਕਸ਼ਨਾਂ ਦਾ ਖਤਰਾ ਵੀ ਵੱਧ ਸਕਦਾ ਹੈ।
ਸਟਾਈਲਿੰਗ ਪ੍ਰੋਡਕਟਾਂ ਤੋਂ ਬਚੋ: ਗਰਮੀਆਂ ਦੇ ਮੌਸਮ ‘ਚ ਸਟਾਈਲਿੰਗ ਪ੍ਰੋਡਕਟਾਂ ਦੀ ਵਰਤੋ ਨਾ ਕਰੋ। ਜਿੰਨਾ ਹੋ ਸਕੇ ਸਟ੍ਰੇਟਨਰ, ਬਲੋ ਡਰਾਈ, ਪਰਮਿੰਗ ਅਤੇ ਕੇਰਾਟਿਨ ਦੀ ਵਰਤੋ ਕਰਨ ਤੋਂ ਬਚੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਫਲੈਟ ਅਤੇ ਤੇਲੀ ਨਾ ਲੱਗਣ, ਤਾਂ ਸਿਰਮ ਦਾ ਇਸਤੇਮਾਲ ਵੀ ਘੱਟ ਕਰੋ।
ਕੰਡੀਸ਼ਨਰ ਲਗਾਉ,ਵਾਲਾਂ ਦੀ ਦੇਖਭਾਲ ਲਈ ਸ਼ੈਪੂ ਲਗਾਉਣ ਤੋਂ ਬਾਅਦ ਤੁਸੀਂ ਕੰਡੀਸ਼ਨਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ ਅਤੇ ਵਾਲ ਹਾਈਡ੍ਰੇਟ ਰਹਿਣਗੇ।
ਤੇਲ ਲਗਾਓ: ਗਰਮੀਆਂ ਦੇ ਮੌਸਮ ‘ਚ ਵਾਲਾਂ ਨੂੰ ਤੇਲ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਗਰਮੀਆਂ ‘ਚ ਵਾਲਾਂ ‘ਤੇ ਤੇਲ ਨਹੀਂ ਲਗਾਉਣਾ ਚਾਹੀਦਾ, ਪਰ ਅਜਿਹਾ ਨਹੀਂ ਹੈ। ਜੇਕਰ ਤੁਸੀਂ ਨਾਰੀਅਲ ਜਾਂ ਜੈਤੂਨ ਦੇ ਤੇਲ ਨਾਲ ਵਾਲਾਂ ਦੀ ਮਸਾਜ ਕਰਦੇ ਹੋ, ਤਾਂ ਇਸ ਨਾਲ ਬਲੱਡ ਸਰਕੁਲੇਸ਼ਨ ‘ਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਦੀ ਲੰਬਾਈ ਵੀ ਵੱਧਦੀ ਹੈ।
ਮੋਟੀ ਕੰਘੀ ਦਾ ਇਸਤੇਮਾਲ: ਵਾਲਾਂ ਦੀ ਦੇਖਭਾਲ ਲਈ ਮੋਟੀ ਕੰਘੀ ਦਾ ਇਸਤੇਮਾਲ ਕਰੋ। ਵਾਲਾਂ ਨੂੰ ਕੰਘੀ ਕਰਨ ਤੋਂ ਪਹਿਲਾ ਥੋੜ੍ਹਾ ਜਿਹਾ ਸਿਰਮ ਲਗਾਓ। ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।