ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ, ਨੈਨੀਤਾਲ ਤੋਂ ਭਵਾਲੀ ਤੱਕ ਫੈਲਿਆ ਸੜਕਾਂ ਤੇ ਧੂਆਂ।

27 ਅਪ੍ਰੈਲ 2024

ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਗ ਦੀਆਂ ਲਪਟਾਂ ਨੈਨੀਤਾਲ ਦੀ ਹਾਈ ਕੋਰਟ ਕਲੋਨੀ ਤੱਕ ਪਹੁੰਚ ਗਈਆਂ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੁਦਰਪ੍ਰਯਾਗ ‘ਚ ਜੰਗਲ ‘ਚ ਅੱਗ ਲਗਾਉਣ ਦੀ ਕੋਸ਼ਿਸ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ-ਨਾਲ ਫੌਜ ਦੇ ਜਵਾਨ ਵੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉੱਤਰਾਖੰਡ ਦੇ ਜੰਗਲਾਂ ‘ਚ ਅੱਗ ਲਗਾਤਾਰ ਜਾਰੀ ਹੈ। ਨੈਨੀਤਾਲ ਨੇੜੇ ਭਵਾਲੀ ਰੋਡ ‘ਤੇ ਪਾਈਨ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਜੰਗਲ ਦਾ ਵੱਡਾ ਹਿੱਸਾ ਅਤੇ ਆਈਟੀਆਈ ਇਮਾਰਤ ਪ੍ਰਭਾਵਿਤ ਹੋ ਗਈ। ਨੈਨੀਤਾਲ ਦੇ ਲਾਦਿਆਕਾਂਤਾ ਇਲਾਕੇ ਦੇ ਜੰਗਲ ਵਿੱਚ ਵੀ ਅੱਗ ਲੱਗੀ ਹੈ। ਅੱਗ ਲੱਗਣ ਕਾਰਨ ਨੈਨੀਤਾਲ ਤੋਂ ਭਵਾਲੀ ਤੱਕ ਸੜਕ ‘ਤੇ ਧੂੰਆਂ ਫੈਲਿਆ ਹੋਇਆ ਹੈ।ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ।

ਤੇਜ਼ ਹਵਾਵਾਂ ਕਾਰਨ ਫਾਇਰ ਵਿਭਾਗ ਦੀ ਟੀਮ ਨੂੰ ਅੱਗ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪਈ। ਨੈਨੀਤਾਲ ਨੇੜੇ ਲਾਦਿਆਕਾਂਤਾ ‘ਚ ਲੱਗੀ ਅੱਗ ਭਾਰਤੀ ਫੌਜ ਦੇ ਖੇਤਰ ਤੱਕ ਪਹੁੰਚ ਸਕਦੀ ਹੈ, ਇਸ ਨੂੰ ਧਿਆਨ ‘ਚ ਰੱਖਦੇ ਹੋਏ ਫੌਜ ਦੇ ਜਵਾਨ ਵੀ ਅੱਗ ਬੁਝਾਉਣ ‘ਚ ਲੱਗੇ ਹੋਏ ਹਨ।