ਦਿਲਰੋਜ਼ ਦੇ ਕਾਤਿਲ ਨੀਲਮ ਨੂੰ ਮਿਲੀ ਢਾਈ ਸਾਲ ਬਾਅਦ ਮਿਲੀ ਸਜ਼ਾ-ਏ-ਮੌਤ।
18 ਅਪ੍ਰੈਲ 2024
ਦਿਲਰੋਜ਼ ਦੇ ਕਾਤਲਾਂ ਨੂੰ ਅੱਜ ਮਿਲ ਗਈ ਸਜ਼ਾ, ਢਾਈ ਸਾਲ ਬਾਅਦ ਦਿਲਰੋਜ਼ ਨੂੰ ਇਨਸਾਫ ਮਿਲਣ ਜਾ ਰਿਹਾ, ਪਰ ਇਨਸਾਫ ਤਾ ਮਿਲੇਗਾ ਮਾਪਿਆਂ ਨੂੰ ਆਪਣੀ ਔਲਾਦ ਨਹੀਂ ਵਾਪਿਸ ਮਿਲਣੀ।ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਧੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਅਤੇ ਉਹ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਸ ਨੂੰ ਇਨਸਾਫ਼ ਮਿਲੇ।
3 ਦਿਨਾਂ ਤੋਂ ਕੇਸ ਚ ਤਾਰੀਖ ਪੈ ਰਹੀ ਸੀ, ਅਤੇ ਸੁਣਵਾਈ ਚਲ ਰਹੀ ਸੀ, ਤੇ ਹੁਣ ਦੋਸ਼ੀ ਨੀਲਮ ਨੂੰ ਫਾਂਸੀ ਦੀ ਸਜਾ ਸੁਣਾ ਦਿਤੀ ਗਈ ਹੈ। ਹੁਣੇ ਹੁਣੇ ਕੋਰਟ ਤੋਂ ਖਬਰ ਸਾਹਮਣੇ ਆਈ ਹੈ ਦਿਲਰੋਜ਼ ਨੂੰ ਢਾਈ ਸਾਲ ਬਾਅਦ ਮਿਲੀ ਫਾਂਸੀ ਦੀ ਸਜਾ ,ਦਸ ਦਈਏ ਕਿ ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਆਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿੱਚ ਨੀਲਮ ਨਾਂ ਦੀ 35 ਸਾਲਾ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦੀ ਮਿਆਦ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।
28 ਨਵੰਬਰ 2021 ਨੂੰ ਦੋਸ਼ੀ ਨੀਲਮ ਨੇ ਸ਼ਿਮਲਾਪੁਰੀ ਇਲਾਕੇ ਤੋਂ ਲੜਕੀ ਨੂੰ ਸਕੂਟਰ ‘ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ‘ਚ ਰੇਤ ਦਾ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ।ਪੀੜਤਾ ਦੇ ਮਾਤਾ-ਪਿਤਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਪੀ.ਐੱਸ.ਘੁੰਮਣ ਨੇ ਅਦਾਲਤ ਵੱਲੋਂ ਨੀਲਮ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਕੀਤੀ।