ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਯੂਥ ਕਾਨਫਰੰਸ ਵਿੱਚ ਭਾਰੀ ਹੰਗਾਮਾ।
15 ਅਪ੍ਰੈਲ 2024
ਖੰਨਾ ਦੇ ਨਾਲ ਲੱਗਦੇ ਪਾਇਲ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਬੂਥ ਕਾਨਫਰੰਸ ਵਿੱਚ ਭਾਰੀ ਹੰਗਾਮਾ ਹੋਇਆ। ਜਿਥੇ ਭਰੀ ਸਟੇਜ ‘ਤੇ ਮੇਜ਼ ਅਤੇ ਕੁਰਸੀਆਂ ਚੱਲੀਆਂ। ਭਾਜਪਾ ਕਾਰਕੁੰਨਾਂ ਨੇ ਇੱਕ-ਦੂਜੇ ਨੂੰ ਮਾਈਕ ਮਾਰਿਆ, ਹੱਥੋਪਾਈ ਵੀ ਹੋਏ। ਇੱਥੋਂ ਤੱਕ ਕਿ ਪੱਗ ਵੀ ਉਤਾਰ ਦਿੱਤੀ ਗਈ।
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਅਜਿਹੀ ਹੀ ਮੀਟਿੰਗ ਭਾਜਪਾ ਵੱਲੋ ਕੀਤੀ ਜਾ ਰਹੀ ਸੀ ਪਰ ਇਸ ਮੀਟਿੰਗ ‘ਚ ਹੰਗਾਮਾ ਹੋ ਗਿਆ।ਇਹ ਵਿਵਾਦ ਸਟੇਜ ਤੋਂ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੋਇਆ।ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੀ ਮੰਚ ’ਤੇ ਮੌਜੂਦ ਸਨ। ਪੁਲਿਸ ਨੇ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ।