ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਅੱਗ, ਕਈ ਤੰਬੂ ਸੜਕੇ ਸੁਆਹ

ਸ਼ੰਭੂ ਬਾਰਡਰ,12 ਅਪ੍ਰੈਲ 2024

ਸ਼ੰਭੂ ਬਾਰਡਰ ’ਤੇ ਧਰਨਾਕਾਰੀ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਕਈ ਤੰਬੂ ਸੜਕੇ ਸੁਆਹ ਹੋ ਗਏ। ਇਸ ਦੌਰਾਨ ਅੱਗ ਦੀ ਲਪੇਟ ’ਚ ਇੱਕ ਟਰੈਕਟਰ ਵੀ ਆ ਗਿਆ। ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਧਰਨੇ ਵਾਲੀ ਥਾਂ ’ਤੇ ਹਫੜਾ-ਦੱਫੜੀ ਮੱਚ ਗਈ, ਹਾਲਾਂਕਿ ਕਿਸਾਨਾਂ ਨੇ ਸਮਾਂ ਰਹਿੰਦਿਆ ਅੱਗ ’ਤੇ ਕਾਬੂ ਪਾ ਲਿਆ ਪਰ ਉਸ ਵਕਤ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।

ਦੱਸ ਦੇਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਲਿਆ ਗਿਆ। ਜਿਸ ਤੋਂ ਬਾਅਦ ਉਹ ਇੱਥੇ ਹੀ ਤੰਬੂ ਲਾਕੇ ਧਰਨੇ ਲਈ ਬੈਠ ਗਏ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਕਿਸਾਨ ਹਾਲੇ ਤੱਕ ਸ਼ੰਭੂ ਬਾਰਡਰ ’ਤੇ ਡੱਟੇ ਹੋਏ ਹਨ