ਭਲਕੇ ਵਿਸਾਖੀ ਦਾ ਤਿਓਹਾਰ ਤੇ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ, Bank ਤੇ ਹੋਰ ਅਦਾਰੇ

12 ਅਪ੍ਰੈਲ 2024

ਸੂਬੇ ਵਿਚ ਭਲਕੇ ਯਾਨੀ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ ਇਸ ਦਿਨ ਵਿਸਾਖੀ ਦਾ ਤਿਓਹਾਰ ਸੂਬੇ ਭਰ ਵਿਚ ਮਨਾਇਆ ਜਾਵੇਗਾ। ਪੰਜਾਬ ਵਿਚ ਵਿਸਾਖੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਅਤੇ ਕਈ ਪਾਸੇ ਤਾ ਵਿਸਾਖੀ ਦੇ ਮੇਲੇ ਵੀ ਲਗਦੇ ਹਨ।ਸਰਕਾਰ ਵੱਲੋਂ ਜਾਰੀ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਵਿਸਾਖੀ ਨੂੰ ਜਨਤਕ ਛੁੱਟੀ ਐਲਾਨਿਆ ਗਿਆ ਹੈ