ਬਠਿੰਡਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ,ਕੁੜੀ ਨੇ ਮੁੰਡੇ ਤੇ ਕੀਤਾ ਬਲੇਡ ਨਾਲ ਵਾਰ।

ਪੰਜਾਬ ਨਿਊਜ਼,9 ਅਪ੍ਰੈਲ 2024

ਪੰਜਾਬ ਦੇ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਮੂਨ ਸਟਾਰ ਹੋਟਲ ਵਿਚ ਇੱਕ ਲੜਕੀ ਨੇ ਇੱਕ ਨੌਜਵਾਨ ’ਤੇ ਬਲੇਡ ਨਾਲ ਹਮਲਾ ਕਰ ਦਿੱਤਾ ਹੈ।ਉਸ ਨੇ ਬਲੇਡ ਨਾਲ ਗਰਦਨ ’ਤੇ ਵਾਰ ਕੀਤਾ ਸੀ, ਜਿਸ ਕਾਰਨ ਪੂਰੇ ਕਮਰੇ ’ਚ ਖੂਨ ਹੀ ਖੂਨ ਸੀ। ਹਾਲਾਂਕਿ ਨੌਜਵਾਨ ਵਾਲ-ਵਾਲ ਬਚ ਗਿਆ ਹੈ ਅਤੇ ਉਸ ਦਾ ਬਠਿੰਡਾ ਏਮਜ਼ ’ਚ ਇਲਾਜ ਚੱਲ ਰਿਹਾ ਹੈ। ਸਿਵਲ ਲਾਈਨ ਥਾਣੇ ਦੇ ਐਸਐਚਓ ਹਰਜੋਤ ਸਿੰਘ ਅਨੁਸਾਰ ਲੜਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।ਹਾਲਾਂਕਿ ਉਸ ਨੇਂ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ

ਜਾਣਕਾਰੀ ਅਨੁਸਾਰ ਮਾਨਸਾ ਨਿਵਾਸੀ ਨੌਜਵਾਨ ਹਰਦੀਪ ਸਿੰਘ ਸੋਮਵਾਰ ਨੂੰ ਮਾਨਸਾ ਤੋਂ ਆਪਣੀ ਪ੍ਰੇਮਿਕਾ ਨਾਲ ਇਸ ਹੋਟਲ ’ਚ ਆਇਆ ਸੀ। ਸਾਰਾ ਦਿਨ ਦੋਵੇਂ ਕਮਰੇ ਵਿਚ ਹੀ ਰਹੇ। ਇਸ ਤੋਂ ਬਾਅਦ ਰਾਤ ਨੂੰ ਉਸ ਦੇ ਕਮਰੇ ’ਚੋਂ ਆਵਾਜ਼ ਆਈ। ਹੋਟਲ ’ਚ ਮੌਜੂਦ ਲੜਕੇ ਨੇ ਉਸ ਨੂੰ ਇਸ ਦੀ ਸੂਚਨਾ ਦਿੱਤੀ।

ਉਥੋਂ ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ। ਫਿਲਹਾਲ ਲੜਕੀ ਕੁਝ ਨਹੀਂ ਕਹਿ ਰਹੀ ਹੈ। ਉਸ ਦੇ ਬਿਆਨ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਕਮਰੇ ’ਚ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।