ਮੁੱਖ ਖ਼ਬਰਾਂਪੰਜਾਬ

ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀਆਂ ਦੀ ਭਾਰਤੀ ਟੀਮ ਲਈ ਚੋਣ

ਨਿਊਜ਼ ਪੰਜਾਬ

ਪਟਿਆਲਾ 23 ਮਈ 2025

ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀ ਅੰਡਰ 23 ਏਸ਼ੀਆ ਕਪ ਲਈ ਭਾਰਤੀ ਟੀਮ ਦੇ ਕੈਂਪ ਲਈ ਚੁਣੇ ਗਏ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਟਿਆਲਾ ਦੇ ਖਿਡਾਰੀ ਆਫ ਸਪਿਨਰ ਹਰਜਸ ਸਿੰਘ ਟੰਡਨ ਅਤੇ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਆਰਿਆਮਾਨ ਧਾਲੀਵਾਲ ਦੀ ਚੋਣ ਬੀਸੀਸੀਆਈ ਵੱਲੋਂ ਅੰਡਰ 23 ਏਸ਼ੀਆ ਕੱਪ ਦੇ ਲਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਇਹ ਦੋਵੇਂ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਵੱਲੋਂ ਖੇਡਦਿਆਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਹੀ ਇਨਾਮ ਹੈ ਕਿ ਉਹਨਾਂ ਦੀ ਭਾਰਤੀ ਕ੍ਰਿਕਟ ਟੀਮ ਦੀ ਏਸ਼ੀਆ ਕੱਪ ਲਈ ਕੈਂਪ ਵਾਸਤੇ ਹੋਈ ਹੈ। ਜਦੋਂ ਕੋਚ ਕਮਲ ਸੰਧੂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਕਿ ਲਗਾਤਾਰ ਪਟਿਆਲਾ ਦੇ ਕ੍ਰਿਕਟ ਖਿਡਾਰੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਮਾਨ ਹਾਸਲ ਕਰ ਰਹੇ ਹਨ, ਤਾਂ ਕੋਚ ਸੰਧੂ ਨੇ ਦੱਸਿਆ ਕਿ ਪਟਿਆਲਾ ਵਿੱਚ ਨਵਜੋਤ ਸਿੰਧੂ ਤੋਂ ਬਾਅਦ ਹੁਣ ਤੱਕ ਜਿੰਨੇ ਵੀ ਖਿਡਾਰੀ ਭਾਰਤੀ ਕ੍ਰਿਕਟ ਟੀਮ ਜਾਂ ਪੰਜਾਬ ਦੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਹਨ, ਉਸ ਦਾ ਕਾਰਨ ਇਹ ਹੈ ਕਿ ਅਕਾਦਮੀ ਕ੍ਰਿਕਟ ਹੱਬ ਵਿੱਚ ਸਟੇਟ ਖਿਡਾਰੀਆਂ ਦਾ ਇੱਕ ਪ੍ਰੈਕਟਿਸ ਦਾ ਗਰੁੱਪ ਬਣਿਆ ਹੋਇਆ ਹੈ, ਜਿਸ ਵਿੱਚ ਚੰਗੇ ਖਿਡਾਰੀ ਆਪਣੇ ਜੂਨੀਅਰ ਖਿਡਾਰੀਆਂ ਨੂੰ ਖੇਡ ਦੀ ਹਰ ਬਰੀਕੀ ਚੰਗੀ ਤਰਾ ਨਾਲ ਸਮਝਉਦੇ ਹਨ ਅਤੇ ਪ੍ਰੈਕਟਿਸ ਅਤੇ ਬਾਅਦ ਵਿੱਚ ਕਰਵਾਏ ਜਾਂਦੇ ਮੈਚਾਂ ਵਿੱਚ ਨਾ ਸਿਰਫ ਜੂਨੀਅਰ ਖਿਡਾਰੀ ਆਪਣੇ ਸੀਨੀਅਰ ਖਿਡਾਰੀਆਂ ਨੂੰ ਮੈਚ ਵਿੱਚ ਪ੍ਰਦਰਸ਼ਨ ਦੇਖਦੇ ਹਨ ਬਲਕਿ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਕਿ ਉਹ ਵੀ ਚੰਗਾ ਖੇਡਣ ਇਸੇ ਦਾ ਕਾਰਨ ਹੈ ਕਿ ਪਟਿਆਲਾ ਦੇ ਖਿਡਾਰੀ ਭਾਵੇਂ ਉਹ ਪ੍ਰਭ ਸਿਮਰਨ ਸਿੰਘ, ਅੰਡਰ 19 ਭਾਰਤੀ ਟੀਮ ਦਾ ਸਟਾਰ ਬੱਲੇਬਾਜ ਅਨਮੋਲ ਪ੍ਰੀਤ ਸਿੰਘ ਚਾਹੇ ਨਮਨਧੀਰ ਅਤੇ ਬੀਸੀਸੀਅਆਈ ਵੱਲੋਂ ਇੰਗਲੈਂਡ ਜਾਣ ਵਾਲੀ ਅੰਡਰ 19 ਦੇ ਟੀਮ ਵਿੱਚ ਚੁਣਿਆ ਬੱਲੇਬਾਜ ਵੀਹਾਨ ਮਲਹੋਤਰਾ ਅਤੇ ਕੁੜੀਆਂ ਦੀ ਭਾਰਤੀ ਟੀਮ ਵਿੱਚ ਖੇਡਣ ਵਾਲੀ ਕਨਿਕਾ ਅਹੂਜਾ ਤੇ ਮੰਨਤ ਕਸ਼ਿਅਪ ਹੋਣ। ਇਹ ਸਾਰੇ ਖਿਡਾਰੀ ਦੂਜੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਇਸ ਦਾ ਹੀ ਕਾਰਨ ਹੈ ਕਿ ਪਟਿਆਲਾ ਵਿੱਚ ਕ੍ਰਿਕਟ ਦਾ ਪੱਧਰ ਅੰਤਰਰਾਸ਼ਟਰੀ ਮੁਕਾਬਲੇ ਦਾ ਬਣ ਗਿਆ ਹੈ