ਔਨਲਾਈਨ ਗੇਮ ਨੇ ਲਈ ਨੋਜਵਾਨ ਦੀ ਜਾਨ
ਮੁੰਬਈ,7 ਅਪ੍ਰੈਲ 2024
ਮੁੰਬਈ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਆਪਣੀ ਮਾਂ ਦੇ ਮੋਬਾਇਲ ‘ਤੇ ਆਨਲਾਈਨ ਗੇਮ ਖੇਡਦੇ ਹੋਏ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਸ ਦੇ ਪਿਤਾ ਦੇ ਬੈਂਕ ਖਾਤੇ ਵਿੱਚੋਂ 2 ਲੱਖ ਰੁਪਏ ਕਢਵਾ ਲਏ ਗਏ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਹਸਪਤਾਲ ਵਿੱਚ ਇਲਾਜ ਦੌਰਾਨ ਨੋਜਵਾਨ ਦੀ ਮੌਤ ਹੋ ਗਈ।
ਮੁੰਬਈ ਦੇ ਨਾਲਸੋਪਾਰਾ ‘ਚ ਰਹਿਣ ਵਾਲੇ 18 ਸਾਲਾ ਲੜਕੇ ਨੇ ਖੁਦਕੁਸ਼ੀ ਕਰ ਲਈ। ਮੋਬਾਈਲ ਤੇ ਗੇਮ ਖੇਡਣ ਦੌਰਾਨ ਉਸਨੇ ਇਕ ਲਿੰਕ’ ਤੇ ਕਲਿੱਕ ਕੀਤਾ ਤੇ ਫਿਰ 2 ਲੱਖ ਰੂਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ।