CM ਭਗਵੰਤ ਮਾਨ ਨੇ ਭੁੱਖ ਹੜਤਾਲ ਵਿੱਚ ਮੋਦੀ ਸਰਕਾਰ ਨੂੰ ਜਮ ਕੇ ਲਿਤਾੜਿਆ।

ਪੰਜਾਬ ਨਿਊਜ਼ ,7 ਅਪ੍ਰੈਲ 2024

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਪੰਜਾਬ ਦੇ ਖਟਕੜ ਕਲਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂਆਂ ਵੱਲੋਂ ਭੁੱਖ ਹੜਤਾਲ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕਾਂ ਤੇ ਮੰਤਰੀਆਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਧਰਨਾ ਸ਼ੁਰੂ ਕੀਤਾ,ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਲ-ਬਦਲੂਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਨੂੰ ਦੇਸ਼ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ, ਜਿਸ ਨੇ ਕੱਲ੍ਹ ਜਾਣਾ ਸੀ ਉਹ ਅੱਜ ਜਾਵੇ। ਸ਼ੇਅਰ ਪੜ੍ਹਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਭਲਾ ਹੋਇਆ ਲੜ ਨੇੜਿਓ ਛੁੱਟਿਆ, ਉਮਰ ਨਾ ਬੀਤੀ ਸਾਰੀ, ਲੱਗਦੀ ਨਾਲੋਂ ਟੁੱਟਦੀ ਚੰਗੀ, ਬੇਕਦਰਾਂ ਨਾਲ ਯਾਰੀ। (ਚੰਗਾ ਹੋਇਆ ਕਿ ਅਸੀਂ ਵਿਛੜ ਗਏ, ਸਾਰੀ ਉਮਰ ਅਜੇ ਨਹੀਂ ਲੰਘੀ। ਇਹ ਚੰਗਾ ਹੋਇਆ ਕਿ ਅਸੀਂ ਬੇਈਮਾਨ ਲੋਕਾਂ ਨਾਲ ਵਿਛੜ ਗਏ)।

ਸੀਐਮ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਸੋਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੀ ਕਹਿੰਦੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਰਹਿਣ ਦੇਵਾਂਗੇ, ਉਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਾਵਾਂਗਾ।